ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦਾ ਧਰਮ ਜਾਗਰਿਤੀ ਸਮਾਗਮ ਕਰਵਾਇਆ

ਐਸ ਏ ਐਸ ਨਗਰ, 4 ਜਨਵਰੀ (ਸ.ਬ.) ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਦਾ ਵਿਸ਼ਾਲ ਧਰਮ ਜਾਗਰਿਤੀ ਸਮਾਗਮ ਬਲੌਂਗੀ ਦੇ ਦੁਸ਼ਹਿਰਾ ਗ੍ਰਾਉਂਡ ਵਿਖੇ ਕਰਵਾਇਆ ਗਿਆ| ਸਮਾਗਮ ਦੌਰਾਨ ਆਨੰਤ ਸ੍ਰੀ ਵਿਭੂਸ਼ਿਤ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਅਗਵਾਈ ਵਿੱਚ ਕਰੀਬ 600 ਪਰਿਵਾਰ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਿਲ ਹੋਏ| ਇਸ ਮੌਕੇ ਵਿਸ਼ੇਸ਼ ਤੌਰ ਤੇ ਫੈਡਰੇਸ਼ਨ ਦੀ ਪੂਰੀ ਉੱਤਰ ਭਾਰਤ ਦੀ ਟੀਮ ਪਹੁੰਚੀ ਜਿਸ ਵਿੱਚ ਫੈਡਰੇਸ਼ਨ ਦੇ ਉੱਤਰ ਭਾਰਤ ਪ੍ਰਭਾਰੀ ਵੈਦ ਅਮਰਜੀਤ ਸ਼ਰਮਾ, ਉੱਤਰ ਭਾਰਤ ਪ੍ਰਧਾਨ ਨਿਸ਼ਾਂਤ ਸ਼ਰਮਾ, ਉੱਤਰ ਭਾਰਤ ਦੇ ਬੁਲਾਰੇ ਅਸ਼ੋਕ ਤਿਵਾੜੀ, ਪੰਜਾਬ ਪ੍ਰਧਾਨ ਰਾਹੁਲ ਸ਼ਰਮਾ,  ਚੰਡੀਗੜਖ਼ ਪ੍ਰਧਾਨ ਸੰਜੈ ਰਾਣਾ, ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਰਜਿੰਦਰ ਸਿੰਘ ਮੂੰਡੀ ਖਰੜ, ਦੋਆਬਾ ਪ੍ਰਧਾਨ ਕੀਰਤ ਮੁਹਾਲੀ, ਆਈਟੀ  ਸੈਲ ਪੰਜਾਬ ਪ੍ਰਧਾਨ ਕਰਨ ਅਰੋੜਾ, ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸੌਰਵ ਅਰੋੜਾ, ਵਾਈਸ ਪ੍ਰੈਜੀਡੈਂਟ ਇਸ਼ਾਂਤ ਸ਼ਰਮਾ, ਜਿਲ੍ਹਾ ਲੁਧਿਆਣਾ ਪ੍ਰਧਾਨ ਸੰਦੀਪ ਵਰਮਾ, ਮੋਹਾਲੀ ਟੀਮ ਤੋਂ ਜਿਲ੍ਹਾ ਚੇਅਰਮੈਨ ਠੇਕੇਦਾਰ ਗਿਆਨ ਚੰਦ, ਸ਼ਹਿਰੀ ਪ੍ਰਧਾਨ ਕੁਲਵਿੰਦਰ ਗੋਲੀ, ਜਿਲਖ਼ਾ ਪ੍ਰਧਾਨ ਵਿਜੈ ਡੋਗਰਾ, ਜਿਲਖ਼ਾ ਵਾਈਸ ਪ੍ਰਧਾਨ ਹਰੀਸ਼ ਮਹਿਰਾ, ਬਲੌਂਗੀ ਪ੍ਰਧਾਨ ਰਾਜੂ ਬਲੌਂਗੀ, ਠੇਕੇਦਾਰ ਰਾਜੂ ਯਾਦਵ,               ਠੇਕੇਦਾਰ ਰਾਕੇਸ਼ ਗੁਪਤਾ, ਠੇਕੇਦਾਰ ਰਾਮ ਵਰਨ, ਠੇਕੇਦਾਰ ਗਣੇਸ਼ ਮਿਸ਼ਰਾ,   ਠੇਕੇਦਾਰ ਰਾਮ ਕ੍ਰਿਸ਼ਨ, ਠੇਕੇਦਾਰ ਹਰੀਸ਼ ਚੰਦਰ, ਠੇਕੇਦਾਰ ਉਮਾ ਸ਼ੰਕਰ,                        ਠੇਕੇਦਾਰ ਦਸ਼ਰਥ ਯਾਦਵ, ਠੇਕੇਦਾਰ ਅਨਿਲ ਮਿਸ਼ਰਾ, ਠੇਕੇਦਾਰ ਰਾਜੇਸ਼ ਚੌਹਾਨ, ਠੇਕੇਦਾਰ ਹਨੂੰਮਾਨ, ਠੇਕੇਦਾਰ ਲਾਲਾ ਰਾਮ, ਠੇਕੇਦਾਰ ਰਾਮ ਨਰਾਇਣ, ਠੇਕੇਦਾਰ ਵੀ.ਕੇ.ਪਾਂਡੇ, ਠੇਕੇਦਾਰ ਅਨਿਲ ਸ਼ਰਮਾ, ਠੇਕੇਦਾਰ ਜੇ.ਪੀ.ਚੌਹਾਨ, ਠੇਕੇਦਾਰ  ਰਾਕੇਸ਼ ਚੌਹਾਨ, ਪ੍ਰਧਾਨ ਅਨਿਲ ਚੌਹਾਨ, ਠੇਕੇਦਾਰ ਜਤਿੰਦਰ ਮਿਸ਼ਰਾ, ਠੇਕੇਦਾਰ ਮੁਨੀਬ ਚੌਹਾਨ, ਠੇਕੇਦਾਰ ਅਬਦੁਲ ਖਾਨ, ਠੇਕੇਦਾਰ ਬਾਲਮਿਲੀ ਸਾਹਨੀ, ਠੇਕੇਦਾਰ ਬੀਰੂ , ਠੇਕੇਦਾਰ ਸੰਜੈ ਗੋ ਸਵਾਮੀ, ਠੇਕੇਦਾਰ ਪ੍ਰੇਮਪਾਲ, ਪ੍ਰਦੀਪ ਮਲੋਇਆ ਅਤੇ ਹੋਰ ਵੱਡੀ ਗਿਣਤੀ ਵਿੱਚ ਮੁਹਾਲੀ, ਖਰੜ ਦੇ ਅਹੁਦੇਦਾਰ ਮੌਜੂਦ ਸਨ| ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਵਿੱਚ ਚਾਰ ਅਜਿਹੀਆਂ ਹੋਰ ਧਰਮ ਜਾਗਰਿਤੀ ਜਨ ਸਭਾਵਾਂ ਕੀਤੀਆਂ ਜਾਣਗੀਆਂ|
ਇਸ ਮੌਕੇ ਜਗਤ ਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਦੀ ਵੀ ਮੁੜ ਸ਼ੁਰੂਆਤ ਹੋ ਰਹੀ ਹੈ| ਉਨ੍ਹਾਂ ਦੱਸਿਆ ਕਿ ਕੁੱਝ ਰਾਜਨੀਤਿਕ ਪਾਰਟੀਆਂ ਆਪਣੇ ਰਾਜਨੀਤਿਕ ਫਾਇਦੇ ਲਈ ਹਿੰਦੂ ਅਤੇ ਸਿੱਖਾਂ ਵਿਚਕਾਰ ਮੁੜ ਦੰਗੇ ਕਰਵਾਉਣਾ ਚਾਹੁੰਦੀ ਹੈ ਪਰ ਪੰਜਾਬ ਪਹਿਲਾਂ ਵੀ ਸਾਲ 1980 ਤੋਂ 93 ਤਕ ਕਾਲੇ ਦਿਨ ਵੇਖ ਚੁਕਿਆ ਹੈ ਪ੍ਰੰਤੂ ਹੁਣ ਪੰਜਾਬ ਦੇ ਹਿੰਦੂ -ਸਿੱਖ ਅਜਿਹੇ ਦਿਨ ਮੁੜ ਨਹੀਂ ਵੇਖਣਾ ਚਾਹੁੰਦੇ| ਜਿਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਜਾਗਰੂਕ ਅਭਿਆਨ ਸ਼ੁਰੂ ਕੀਤਾ ਗਿਆ ਹੈ|

Leave a Reply

Your email address will not be published. Required fields are marked *