ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ

ਐਸ. ਏ. ਐਸ. ਨਗਰ, 23 ਫਰਵਰੀ (ਸ.ਬ.) ਸਵਾਮੀ ਰਾਮ ਤੀਰਥ ਸਮਾਰਟ ਸਕੂਲ ਫੇਜ਼-4 ਮੁਹਾਲੀ ਵਿੱਚ ਟ੍ਰੈਫਿਕ ਐਜੁਕੇਸ਼ਨ ਸੈਲ ਮੁਹਾਲੀ ਨੇ ਸੇਫ ਸਕੂਲ ਵਾਹਨ ਪਾਲਿਸੀ ਅਤੇ ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ। ਸੈਮੀਨਾਰ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਟ੍ਰੈਫਿਕ ਐਜੁਕੇਸ਼ਨ ਸੈੱਲ ਦੇ ਕੁਲਦੀਪ ਰਾਜ ਨੇ ਵਿਦਿਆਰਥੀਆਂ ਨੂੰ ਡਰਾਇਵਿੰਗ ਲਾਈਸੈਂਸ ਅਤੇ ਆਵਾਜਾਈ ਨਿਯਮਾਂ ਦੀ ਮਹੱਤਤਾ ਬਾਰੇ ਦੱਸਿਆ। ਇਸ ਤੋਂ ਇਲਾਵਾ ਟ੍ਰੈਫਿਕ ਮੁਲਾਜ਼ਿਮਾਂ ਨੇ ਡਰਾਇਵਿੰਗ ਲਾਈਸੈਂਸ ਤੋਂ ਬਗੈਰ ਵਾਹਨ ਨਾ ਚਲਾਉਣ, ਤੇਜ ਰਫਤਾਰ ਨਾਲ ਵਾਹਨ ਨਾ ਚਲਾਉਣ, ਸ਼ਰਾਬ ਪੀ ਕੇ ਵਾਹਨ ਨਾ ਚਲਾਉਣ, ਬਗੈਰ ਸੀਟ ਬੈਲਟ ਕਾਰ ਨਾ ਚਲਾਉਣ ਤੇ ਬਿਨਾ ਹੈਲਮੇਟ ਦੁਪਹੀਆ ਵਾਹਨ ਨਾ ਚਲਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ।

Leave a Reply

Your email address will not be published. Required fields are marked *