ਆਵਾਰਾ ਅਤੇ ਪਾਲਤੂ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ : ਭੜੀ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਗਰੀਬ ਚੇਤਨਾ ਮੰਚ ਦੇ ਪ੍ਰਧਾਨ ਸ੍ਰ. ਹਰਨੇਕ ਸਿੰਘ ਭੜੀ ਨੇ ਮੰਗ ਕੀਤੀ ਹੈ ਕਿ ਮੁਹਾਲੀ ਦੇ ਫੇਜ਼ 1 ਦੇ ਐਚ ਈ ਕੁਆਟਰਾਂ ਵਿੱਚ ਆਵਾਰਾ ਕੁਤਿਆਂ ਅਤੇ ਖੁਲੇ ਛੱਡੇ ਹੋਏ ਪਾਲਤੂ ਕੁੱਤਿਆਂ ਦੀ ਸੱਮਸਿਆ ਦਾ ਹੱਲ ਕੀਤਾ ਜਾਵੇ|
ਇਕ ਬਿਆਨ ਵਿੱਚ ਸ੍ਰ. ਭੜੀ ਨੇ ਕਿਹਾ ਕਿ ਇਸ ਇਲਾਕੇ ਵਿਚ ਬਹੁਤ ਵੱਡੀ ਗਿਣਤੀ ਵਿੱਚ ਜਿਥੇ ਆਵਾਰਾ ਕੁੱਤੇ ਫਿਰਦੇ ਹਨ, ਉਥੇ ਹੀ ਪਾਲਤੂ ਕੁੱਤੇ ਵੀ ਬਹੁਤ ਹਨ, ਇਹਨਾਂ ਪਾਲਤੂ ਕੁਤਿਆਂ ਨੂੰ ਪਾਲਣ ਵਾਲੇ ਲੋਕ ਆਪਣੇ ਪਾਲਤੂ ਕੁੱਤਿਆਂ ਨੂੰ ਗਲੀਆਂ ਵਿੱਚ ਖੁਲਾ ਛੱਡ ਦਿੰਦੇ ਹਨ ਜਾਂ ਫਿਰ ਸਾਰਾ ਦਿਨ ਗਲੀਆਂ ਵਿਚ ਪਾਲਤੂ ਕੁੱਤਿਆਂ ਨੂੰ ਸੈਰ ਕਰਵਾਉਂਦੇ ਰਹਿੰਦੇ ਹਨ| ਇਹਨਾਂ ਕੁੱਤਿਆਂ ਵਲੋਂ ਇਲਾਕੇ ਵਿੱਚ ਲੋਕਾਂ ਦੇ ਘਰਾਂ ਅੱਗੇ ਬਹੁਤ ਗੰਦਗੀ ਫੈਲਾਈ ਜਾਂਦੀ ਹੈ, ਜੋ ਕਿ ਲੋਕਾਂ ਨੂੰ ਖੁਦ ਸਾਫ ਕਰਨੀ ਪੈਂਦੀ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਖੁਦ ਵੀ ਕਿਸੇ ਹੋਰ ਵਿਅਕਤੀ ਦੇ ਪਾਲਤੂ ਕੁੱਤੇ ਵਲੋਂ ਕੱਟਿਆ ਜਾ ਚੁੱਕਿਆ ਹੈ| ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਮੌਜੂਦ ਆਵਾਰਾ ਅਤੇ ਪਾਲਤੂ ਕੁਤਿਆਂ ਨੂੰ ਕਾਬੂ ਕੀਤਾ ਜਾਵੇ|

Leave a Reply

Your email address will not be published. Required fields are marked *