ਆਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਡਿਸਪੈ ਸਰੀ ਵਿੱਚ ਜਾਣ ਤੋ ਡਰਦੇ ਹਨ ਮਰੀਜ


ਐਸ ਏ ਐਸ ਨਗਰ, 22 ਦਸੰਬਰ (ਆਰ ਪੀ ਵਾਲੀਆ) ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਦਿਨੋ ਦਿਨ ਵੱਧਦਾ ਜਾ ਰਿਹਾ þ ਅਤੇ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਭੋਲੇ ਭਾਲੇ ਲੋਕਾਂ ਨੂੰ ਵੱਢਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਆਵਾਰਾਂ ਕੁੱਤਿਆਂ ਦਾ ਸ਼ਿਕਾਰ ਜਿਆਦਾਤਰ ਛੋਟੇ ਬੱਚੇ ਅਤੇ ਬਜੁਰਗ ਹੁੰਦੇ ਹਨ ਜੋ ਕਿ ਸਰੀਰਕ ਪਖੋ ਇਨ੍ਹਾਂ ਦਾ ਸਾਹਮਣਾ ਕਰਨ ਤੋ ਅਸਮਰਥ ਹੁੰਦੇਹਨ।
ਸਥਾਨਕ ਫੇਜ਼ 2 ਵਿੱਚ ਪੈ ਦੀ ਈ ਐਸ ਆਈ ਡਿਸਪੈ ਸਰੀ ਵਿੱਚ ਇਨ੍ਹਾਂ ਆਵਾਰਾ ਕੁੱਤਿਆਂ ਕਾਰਨ ਆਤੰਕ ਦਾ ਮਾਹੌਲ ਬਣਿਆ ਹੋਇਆ þ। ਇਸ ਡਿਸਪੈ ਸਰੀ ਵਿੱਚ ਇੱਕ ਹਲਕੇ ਕੁੱਤੇ ਕਾਰਨ ਲੋਕਾਂ ਵਿੱਚ ਡਰ ਅਤੇ ਸਹਿਮ ਬਣਿਆ ਹੋਇਆ þ ਜਿਸ ਕਾਰਨ ਆਮ ਲੋਕਾਂ ਤੋ ਲੈ ਕੇ ਇਸ ਡਿਸਪੈ ਸਰੀ ਵਿੱਚ ਆਉਣ ਵਾਲੇ ਸਟਾਫ ਮੈ ਬਰਾਂ ਤਕ ਵਿੱਚ ਡਰ ਬਣਿਆ ਹੋਇਆ þ। ਇਸ ਕੁੱਤੇ ਦੇ ਕਟੱਣ ਤੇ ਇੱਥੇ ਕਦੇ ਵੀ ਕੋਈ ਵਿਅਕਤੀ ਰੈਬਿਜ ਦਾ ਸ਼ਿਕਾਰ ਹੋ ਸਕਦਾ þ ਜਿਸ ਕਾਰਨ ਉਸਦੀ ਜਾਨ ਤੱਕ ਜਾ ਸਕਦੀ þ। ਇਸਦੇ ਡਰ ਕਾਰਨ ਮਰੀਜ ਇਸ ਡਿਸਪੈ ਸਰੀ ਵਿੱਚ ਆਉਣ ਤੋ ਵੀ ਡਰਦੇ ਹਨ।
ਸਥਾਨਕ ਨਿਵਾਸੀਆਂ ਦੀ ਮੰਗ þ ਕਿ ਇਸ ਹਲਕੇ ਕੁੱਤੇ ਨੂੰ ਕਾਬੂ ਕਰਕੇ ਤੁਰੰਤ ਲਿਜਾਇਆ ਜਾਵੇ ਤਾਂ ਜੋ ਲੋਕਾਂ ਦੇ ਡਰ ਨੂੰ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *