ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ : ਮਨੋਚਾ

ਖਰੜ, 30 ਨਵੰਬਰ (ਪਵਨ ਰਾਵਤ) ਭਾਜਪਾ ਮੰਡਲ ਪ੍ਰਧਾਨ ਸ੍ਰੀ ਪਵਨ ਕੁਮਾਰ ਮਨੋਚਾ ਨੇ ਮੰਗ ਕੀਤੀ ਹੈ ਕਿ ਖਰੜ ਵਿੱਚ ਫਿਰਦੇ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ| ਉਹਨਾਂ ਕਿਹਾ ਕਿ ਇਹ ਆਵਾਰਾ ਕੁਤੇ ਕਈ ਬੱਚਿਆਂ ਨੂੰ ਕੱਟ ਚੁੱਕੇ ਹਨ ਅਤੇ ਇਸ ਇਲਾਕੇ ਵਿੱਚ ਫਿਰਦੇ ਆਵਾਰਾ ਕੁੱਤੇ ਗੰਭੀਰ ਸਮੱਸਿਆ ਬਣ ਗਏ ਹਨ| ਉਹਨਾਂ ਮੰਗ ਕੀਤੀ ਕਿ ਇਹਨਾਂ ਅਵਾਰਾ ਕੁੱਤਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ| ਇਸ ਮੌਕੇ ਅੰਜੂ ਬਾਲਾ, ਕੁਲਵਿੰਦਰ ਕੁਮਾਰ, ਬਲਵੀਰ ਸਿੰਘ, ਸੁਨੀਤਾ ਠਾਕੁਰ, ਮਹਿੰਦਰਪਾਲ ਵੀ ਮੌਜੂਦ ਸਨ|

Leave a Reply

Your email address will not be published. Required fields are marked *