ਆਵਾਰਾ ਗਊਆਂ ਅਤੇ ਕੁੱਤਿਆਂ ਲਈ ਗਊਸ਼ਾਲਾ ਅਤੇ ਸ਼ੈਲਟਰ ਹਾਊਸ ਖੋਲ੍ਹੇ ਜਾਣਗੇ : ਸਿੱਧੂ

ਐਸ ਏ ਅ ੈਸ ਨਗਰ, 25 ਜੂਨ (ਸ.ਬ.) ਆਵਾਰਾ ਗਉੂਆਂ ਅਤੇ ਆਵਾਰਾ ਕੁੱਤਿਆਂ ਦੀ ਭਰਮਾਰ ਮੁੱਖ ਸਮੱਸਿਆ ਬਣ ਗਈ ਹੈ, ਇਹਨਾਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ| ਇਸ ਲਈ ਆਵਾਰਾ ਕੁੱਤਿਆਂ ਦੀ ਰੋਕਥਾਮ ਅਤੇ ਇਲਾਜ ਲਈ ਪਿੰਡ ਕੁੰਭੜਾ ਵਿਖੇ ਸ਼ੈਲਟਰ ਹਾਊਸ ਖੋਲ੍ਹਿਆ ਜਾਵੇਗਾ| ਇਸ ਦੇ ਨਾਲ ਹੀ ਆਵਾਰਾ ਗਊਆਂ ਲਈ ਗਊਸ਼ਾਲਾ ਵੀ ਖੋਲ੍ਹੀ ਜਾਵੇਗੀ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਮਟੌਰ ਵਿਖੇ ਬਾਬਾ ਬਾਲ ਭਾਰਤੀ ਮੰਦਰ ਵਿਖੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ| ਉਹ ਇਥੇ ਮੰਦਰ ਕਮੇਟੀ ਚੇਅਰਮੈਨ ਪਰਮਜੀਤ ਬੈਦਵਾਨ ਦੀ ਅਗਵਾਈ ਵਿੱਚ ਉਹਨਾਂ ਦੇ ਮੰਤਰੀ ਬਣਨ ਤੇ ਸ਼ੁਕਰਾਣਾ ਸਮਾਗਮ ਤੇ ਪਹੁੰਚੇ ਹੋਏ ਹਨ|
ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਅਵਾਰਾ ਗਊਆਂ ਦੇ ਇਲਾਜ ਲਈ ਮੁਹਾਲੀ ਦੇ ਪਸ਼ੂ ਹਸਪਤਾਲ ਅਪਗ੍ਰੇਡ ਕੀਤੇ ਜਾਣਗੇ ਅਤੇ ਲੋਕਾਂ ਤੇ ਸਰਕਾਰ ਦੀ ਸਹਾਇਤਾ ਨਾਲ ਗਊਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ| ਇਸ ਮੌਕੇ ਕਮੇਟੀ ਪ੍ਰਧਾਨ ਅਮਰੀਕ ਸਿੰਘ ਸਰਪੰਚ, ਕਾਮਰੇਡ ਜਸਵੰਤ ਸਿੰਘ, ਬਾਲ ਕ੍ਰਿਸ਼ਨ, ਗੁਰਬਖਸ਼ ਬਾਵਾ, ਵਾਸੂਦੇਵ, ਦਿਲਬਰ ਖਾਨ, ਸੁਦਾਗਰ ਖਾਨ, ਕੁਲਦੀਪ ਚੰਦ, ਰਮਨਦੀਪ ਸਿੰਘ, ਵਿਕਰਮਜੀਤ ਸਿੰਘ, ਨੰਦ ਕਿਸ਼ੋਰ, ਜੰਗ ਬਹਾਦਰ, ਰਮੇਸ਼ਵਰ ਸੂਦ ਵੀ ਮੌਜੂਦ ਸਨ|

Leave a Reply

Your email address will not be published. Required fields are marked *