ਆਵਾਰਾ ਪਸ਼ੂ ਫੜਣ ਵਾਲੀ ਟੀਮ ਦਾ ਕਰਮਚਾਰੀ ਖੁਦ ਹੀ ਚਾਰਦਾ ਹੈ ਸ਼ਹਿਰ ਵਿੱਚ ਡੰਗਰ

ਆਵਾਰਾ ਪਸ਼ੂ ਫੜਣ ਵਾਲੀ ਟੀਮ ਦਾ ਕਰਮਚਾਰੀ ਖੁਦ ਹੀ ਚਾਰਦਾ ਹੈ ਸ਼ਹਿਰ ਵਿੱਚ ਡੰਗਰ
ਕੇਸਰ ਸਿੰਘ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ
ਐਸ ਏ ਐਸ ਨਗਰ, 16 ਮਈ (ਸ.ਬ.) ਨਗਰ ਨਿਗਮ ਮੁਹਾਲੀ ਦੇ ਮੁਅਤਲ ਮੁਲਾਜਮ ਕੇਸਰ ਸਿੰਘ ਨੇ ਨਿਗਮ ਦੇ ਮੇਅਰ ਅਤੇ ਕਮਿਸਨਰ ਨੂੰ ਪੱਤਰ ਲਿਖ ਕੇ ਦੋਸ਼ ਲਗਾਇਆ ਹੈ ਕਿ ਨਿਗਮ ਦੀ ਕੈਟਲ ਕੈਚਰ ਗੱਡੀ ਉਪਰ ਤੈਨਾਤ ਮੁਲਾਜਮ ਰਾਕੇਸ਼ ਕੁਮਾਰ ਦੇ ਖੁਦ ਦੇ ਹੀ 50 ਦੇ ਕਰੀਬ ਡੰਗਰ ਅਤੇ ਇਸਦੇ ਭਰਾ ਦੇ ਵੀ 50 ਕੁ ਦੇ ਕਰੀਬ ਡੰਗਰ ਫੇਜ਼ 11 ਵਿੱਚ ਫਿਰਦੇ ਰਹਿੰਦੇ ਹਨ| ਇਹ ਮੁਲਾਜਮ ਅਤੇ ਮਟੌਰ ਦੇ ਇੱਕ ਹੋਰ ਕਰਮਚਾਰੀ ਦੇ ਵੀ ਡੰਗਰ ਮੁਹਾਲੀ ਵਿੱਚ ਘੁੰਮਦੇ ਰਹਿੰਦੇ ਸਨ| ਇਸ ਦਾ ਮਾਮਲਾ ਕੁੱਝ ਕੌਂਸਲਰਾਂ ਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਉਠਾਇਆ ਸੀ ਜਿਸ ਕਰਕੇ ਇਹਨਾਂ ਦੋਵਾਂ ਮੁਲਾਜਮਾਂ ਨੂੰ ਬਦਲ ਦਿੱਤਾ ਸੀ| ਪਰ ਹੁਣ ਫਿਰ ਰਾਕੇਸ਼ ਕੁਮਾਰ ਨੂੰ ਫਿਰ ਇਸ ਗੱਡੀ ਉਪਰ ਤੈਨਾਤ ਕਰ ਦਿੱਤਾ ਗਿਆ ਹੈ|
ਕੇਸਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਰਾਕੇਸ਼ ਕੁਮਾਰ ਅਤੇ ਉਸਦੇ ਭਰਾ ਦੇ ਹੀ ਬਹੁਤ ਸਾਰੇ ਡੰਗਰ ਮੁਹਾਲੀ ਵਿੱਚ ਘੁੰਮਦੇ ਰਹਿੰਦੇ ਹਨ| ਇਸ ਤੋਂ ਇਲਾਵਾ ਨਿਗਮ ਦੀ ਕੈਟਲ ਕੈਚਰ ਗੱਡੀ ਦੇ ਡ੍ਰਾਈਵਰ ਜਸਵੰਤ ਸਿੰਘ ਦੇ ਕੋਲ ਗੱਡੀ ਵਿੱਚ ਹੀ ਕੁੰਭੜਾ ਅਤੇ ਮਟੌਰ ਦੇ ਉਹ ਡੰਗਰ ਮਾਲਕ ਬੈਠੇ ਰਹਿੰਦੇ ਹਨ ਜੋ ਕਿ ਮੁਹਾਲੀ ਵਿੱਚ ਆਪਣੇ ਡੰਗਰਾਂ ਨੂੰ ਛੱਡ ਦਿੰਦੇ ਹਨ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਕੈਟਲ ਕੈਚਰ ਗੱਡੀ ਦੇ ਡਰਾਇਵਰ ਜਸਵੰਤ ਸਿੰਘ ਅਤੇ ਰਾਕੇਸ਼ ਕੁਮਾਰ ਵਿਰੁੱਧ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *