ਆਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕ ਪਰੇਸ਼ਾਨ

ਐਸ.ਏ.ਐਸ.ਨਗਰ, 30 ਜੂਨ (ਆਰ.ਪੀ.ਵਾਲੀਆ) ਸ਼ਹਿਰ ਵਿੱਚ ਥਾਂ-ਥਾਂ ਤੇ ਘੁੰਮਦੇ ਆਵਾਰਾ ਪਸ਼ੂਆਂ ਦੀ ਭਰਮਾਰ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ                   ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਹ ਆਵਾਰਾ ਪਸ਼ੂ ਸ਼ਹਿਰ ਦੀਆਂ ਸੜ੍ਹਕਾਂ ਤੇ ਹਰ ਵੇਲੇ ਖੜੇ ਆਮ ਦੇਖੇ ਜਾ ਸਕਦੇ ਹਨ ਜਿਸ ਕਾਰਨ ਸੜ੍ਹਕ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨਾਂ ਕਾਰਨ ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟਾਂ ਵੀ ਪੈਦਾ ਹੁੰਦੀਆਂ ਹਨ|  ਇਹ ਆਵਾਰਾ ਪਸ਼ੂ ਸੜ੍ਹਕ ਤੇ ਝੁੰਡ ਬਣਾ ਕੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ ਜਿਹੜੇ ਸੜਕਾਂ ਤੇ ਹਰ ਪਾਸੇ ਗੰਦਗੀ ਫੈਲਾਉਂਦੇ ਹਨ| ਸਥਾਨਕ ਫੇਜ਼ 1 ਦੇ ਬੈਰੀਅਰ ਤੇ ਇਨਾਂ ਆਵਾਰਾ ਪਸ਼ੂਆਂ ਦਾ ਆਤੰਕ ਹਰ ਸਮੇਂ ਬਣਿਆ ਰਹਿੰਦਾ ਹੈ ਜਿੱਥੇ ਇਹ ਪਸ਼ੂ ਸਾਰਾ ਦਿਨ ਲਾਈਨਾਂ ਬਣਾ ਖੜੇ ਹੁੰਦੇ ਹਨ| ਇਸ ਕਾਰਨ ਕਈ ਵਾਰ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਜਿਸ ਕਾਰਨ ਇੱਥੇ ਹਰ ਸਮੇਂ ਦੁਰਘਟਨਾਂ ਹੋਣ ਦਾ ਡਰ ਬਣਿਆ ਰਹਿੰਦਾ ਹੈ| ਇਹ ਆਵਾਰਾ ਪਸ਼ੂ ਪੈਦਲ ਚਲਣ ਵਾਲੇ ਲੋਕਾਂ ਦੇ ਪਿੱਛੇ ਪੈ ਜਾਂਦੇ ਹਨ ਜਿਸ ਕਾਰਨ ਬੱਚੇ ਅਤੇ ਬਜੁਰਗਾਂ ਨੂੰ ਖਾਸ ਤੌਰ ਤੇ ਇਨਾਂ ਕਾਰਨ ਪ੍ਰੇਸ਼ਾਨੀ ਹੁੰਦੀ ਹੈ| 
ਸਥਾਨਕ ਨਿਵਾਸੀਆਂ ਵਲੋਂ ਇਨਾਂ ਆਵਾਰਾ ਪਸ਼ੂਆਂ ਦੀ ਸੱਮਸਿਆ ਦੇ ਹੱਲ ਲਈ ਕਈ ਵਾਰ ਪ੍ਰਸ਼ਾਸ਼ਨ ਨੂੰ ਕਿਹਾ ਗਿਆ ਹੈ ਪਰਤੂੰ ਇਸਦਾ ਕੋਈ ਹੱਲ ਨਹੀਂ ਕੀਤਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਇਸ ਸੱਮਸਿਆ ਦਾ ਹੱਲ ਤੁਰੰਤ ਕੀਤਾ ਜਾਵੇ|

Leave a Reply

Your email address will not be published. Required fields are marked *