ਆਸ਼ਮਾਂ ਇੰਟਰਨੈਸ਼ਨਲ ਸਕੂਲ ਵਿਚ ਗਣਤੰਤਰ ਦਿਵਸ ਮਨਾਇਆ

ਐਸ ਏ ਐਸ ਨਗਰ, 25 ਜਨਵਰੀ (ਸ.ਬ.)  ਆਸ਼ਮਾਂ ਇੰਟਰਨੈਸ਼ਨਲ ਸਕੂਲ, ਸੈਕਟਰ 70 ਵਿਚ ਗਣਤੰਤਰਤਾ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ|
ਇਸ ਮੌਕੇ ਤੇ ਵਿਦਿਆਰਥੀਆਂ ਅਤੇ  ਸਮੂਹ ਸਟਾਫ਼ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ  ਅਧਿਆਪਕਾਂ ਵੱਲੋਂ ਛੋਟੇ-ਛੋਟੇ ਵਿਦਿਆਰਥੀਆਂ  ਨੂੰ ਆਜ਼ਾਦੀ ਦਾ ਸਹੀ ਅਰਥ  ਸਮਝਾਉਣ ਲਈ ਕਈ ਤਰਾਂ ਦੇ ਸਟੇਜ ਪ੍ਰੋਗਰਾਮ ਪੇਸ਼ ਕੀਤੇ ਗਏ| ਛੋਟੇ-ਛੋਟੇ ਬੱਚਿਆਂ ਵਿੱਚ ਦੇਸ਼ ਦੇ ਮਹਾਨ ਸਪੂਤਾਂ ਦੇ ਪਹਿਰਾਵੇ ਪਹਿਨਾ ਕੇ ਫੈਸੀ ਡਰੈੱਸ ਮੁਕਾਬਲੇ ਕਰਵਾਏ ਗਏ, ਜਦੋਂਕਿ ਪੇਂਟਿੰਗ ਵਰਕਸ਼ਾਪ ਦੇ ਦੌਰਾਨ  ਛੋਟੇ-ਛੋਟੇ ਬੱਚਿਆਂ ਨੇ ਤਰੰਗੇ ਝੰਡੇ ਦੇ ਕਈ ਪੋਸਟਰ ਬਣਾਏ |
ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ  ਕਿ ਸਕੂਲ ਵਿਚ ਗਣਤੰਤਰਤਾ ਦਿਵਸ ਮਨਾਉਣ ਦਾ ਮੁੱਖ ਮੰਤਵ ਬੱਚਿਆਂ ਨੂੰ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਅਤੇ ਇਸ ਆਜ਼ਾਦੀ ਦੇ ਮੁੱਲ ਨਾਲ  ਜਾਣੂ ਕਰਵਾਉਣਾ ਸੀ|

Leave a Reply

Your email address will not be published. Required fields are marked *