ਆਸ਼ਮਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਿਸ਼ਵਤਖ਼ੋਰੀ ਖ਼ਿਲਾਫ਼ ਨਾਟਕਾਂ ਦਾ ਮੰਚਨ

ਐਸ ਏ ਐਸ ਨਗਰ, 14 ਦਸੰਬਰ (ਸ.ਬ.) ਆਸ਼ਮਾ ਇੰਟਰਨੈਸ਼ਨਲ ਸਕੂਲ,ਸੈਕਟਰ 70 ਦੇ ਵਿਦਿਆਰਥੀਆਂ ਨੇ ਰਿਸ਼ਵਤਖ਼ੋਰੀ ਦੀ ਸਮੱਸਿਆ ਤੇ ਵੱਖ ਵੱਖ ਲੜੀਆਂ ਦੇ ਨਾਟਕਾਂ ਦਾ ਮੰਚਨ ਕੀਤਾ| ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ ਖ਼ੁਦ ਲਿਖੇ ਅਤੇ ਕੋਰੀਉਗ੍ਰਾਫ ਕੀਤੇ ਇਸ ਨਾਟਕ ਵਿਚ  ਦਰਸਾਇਆ ਗਿਆ ਕਿ ਕਿਸ ਤਰਾਂ ਸਰਕਾਰੀ ਤੇ            ਪ੍ਰਾਈਵੇਟ ਵਿਭਾਗਾਂ ਵਿਚ ਰਿਸ਼ਵਤਖ਼ੋਰੀ ਦਾ ਬੋਲਬਾਲਾ ਵੱਧ ਰਿਹਾ ਹੈ ਅਤੇ ਆਮ ਆਦਮੀ ਇਸ ਕੁਰੀਤੀ ਦਾ ਸ਼ਿਕਾਰ ਹੋ ਰਿਹਾ ਹੈ|
ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਪ੍ਰੇਰਨਾ ਸ੍ਰੋਤ ਇਸ ਨਾਟਕ ਵਿਚ ਇਮਾਨਦਾਰੀ ਵਧਾਉਣ ਦੀ ਪ੍ਰੇਰਨਾ ਦਿਤੀ ਗਈ ਹੈ| ਅੰਤ ਵਿਚ ਜੇਤੂ ਰਹਿਣ ਵਾਲੇ ਕਾਂਜੀਰੰਗਾ ਹਾਊਸ ਦੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *