ਆਸ਼ਮਾ ਇੰਟਰਨੈਸ਼ਨਲ ਸਕੂਲ ਵੱਲੋਂ ਵਿਰਸਾ ਬੈਨਰ ਹੇਠ ਸਾਲਾਨਾ ਸਮਾਗਮ ਦਾ ਆਯੋਜਨ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਆਸ਼ਮਾ ਇੰਟਰਨੈਸ਼ਨਲ ਸਕੂਲ, ਸੈਕਟਰ 70 ਵੱਲੋਂ ਆਪਣਾ ਸਾਲਾਨਾ ਸਮਾਗਮ ਵਿਰਸਾ ਬੈਨਰ ਹੇਠ ਮਨਾਇਆ ਗਿਆ| ਇਸ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਮਲਵਈ ਗਿੱਧਾ ਸਮੇਤ ਵਿਆਹ  ਦੇ ਮੌਕੇ ਦੀ ਪੰਜਾਬੀ ਪੇਸ਼ਕਸ਼ ਦਰਸ਼ਕਾਂ ਵੱਲੋਂ ਖੂਬ ਸਲਾਹੀ|  ਇਸ ਰੰਗਾਂ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਬਲਬੀਰ ਸਿੰਘ ਢੋਲ, ਡੀ ਪੀ ਆਈ ਸਕੂਲ ਪੰਜਾਬ ਅਤੇ ਸਾਬਕਾ ਆਈ ਏ ਐੱਸ ਇੰਜ. ਈ ਜੇ ਐੱਸ ਕੇਸਰ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ | ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜਦੇ ਹੋਏ ਭਵਿਖ ਦੇ ਟੀਚੇ ਸਾਂਝੇ ਕੀਤੇ | ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪ੍ਰਮਾਤਮਾ ਦੀ ਉਸਤਤ ਵਿਚ ਗਾਏ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ| ਛੋਟੇ ਛੋਟੇ ਵਿਦਿਆਰਥੀਆਂ ਨੇ ਮਲਵਈ ਗਿੱਧੇ ਦਾ ਪ੍ਰੋਗਰਾਮ ਪੇਸ਼ ਕਰਕੇ ਮਾਹੌਲ ਨੂੰ ਹੋਰ ਖ਼ੂਬਸੂਰਤ ਕਰ ਦਿਤਾ|                       ਚੇਅਰਮੈਨ ਕੇਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਆਸ਼ਮਾ ਇੰਟਰਨੈਸ਼ਨਲ ਸਕੂਲ ਪਿਛਲੇ ਸਾਲ ਤੋਂ ਬਾਰ੍ਹਵੀਂ ਤੱਕ ਕਰ ਦਿਤਾ ਗਿਆ ਹੈ| ਅੰਤ ਵਿਚ ਮੁੱਖ ਮਹਿਮਾਨ ਬਲਬੀਰ ਸਿੰਘ ਢੋਲ ਅਤੇ ਚੇਅਰਮੈਨ ਜੇ.ਐੱਸ.ਕੇਸਰ ਵੱਲੋਂ  ਵੱਖ ਵੱਖ ਗਤੀਵਿਧੀਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮਾਂ ਨਾਲ ਨਿਵਾਜਿਆਂ ਗਿਆ|

Leave a Reply

Your email address will not be published. Required fields are marked *