ਆਸ਼ਾ ਵਰਕਰਾਂ ਨੇ ਓ.ਪੀ.ਸੋਨੀ ਦੀ ਕੋਠੀ ਦੇ ਬਾਹਰ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 9 ਜੂਨ (ਸ.ਬ.) ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਸੰਘਰਸ਼ ਦੇ ਰਾਹ ਤੇ ਤੁਰੀਆਂ ਆਸ਼ਾ ਵਰਕਰਾਂ ਨੇ ਅੱਜ ਅੰਮ੍ਰਿਤਸਰ ਸਥਿਤ ਕੈਬਨਿਟ ਮੰਤਰੀ ਓ.ਪੀ. ਸੌਨੀ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ| ਇਸ ਦੌਰਾਨ ਆਸ਼ਾ ਵਰਕਰਾਂ ਨੇ ਓ.ਪੀ. ਸੋਨੀ ਨੂੰ ਮੰਗ ਪੱਤਰ ਸੌਂਪਿਆ| ਆਸ਼ਾ ਵਰਕਰ ਪ੍ਰਧਾਨ ਬਿੰਦਰ ਕੌਰ ਨੇ ਦੱਸਿਆ ਕਿ ਉਹ ਹੁਣ ਤੱਕ ਕਮੀਸ਼ਨ ਬੇਸ ਤੇ ਕੰਮ ਕਰ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ, ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਬੱਚਿਆਂ ਸਮੇਤ ਸੜਕਾਂ ‘ਤੇ ਉਤਰ ਆਉਣਗੀਆਂ|

Leave a Reply

Your email address will not be published. Required fields are marked *