ਆਸ਼ਾ ਵਰਕਰਾਂ ਨੇ ਮਨਾਇਆ ਮਹਿਲਾ ਦਿਵਸ

ਐਸ ਏ ਐਸ ਨਗਰ, 8 ਮਾਰਚ (ਸ.ਬ.) ਆਸ਼ਾ ਵਰਕਰ ਅਤੇ ਫੈਸਲੀਟੇਟਰ ਵਰਕਰ ਯੂਨੀਅਨ ਸੀਟੂ ਵਲੋਂ ਰਜਿੰਦਰ ਕੌਰ ਦੀ ਅਗਵਾਈ ਵਿੱਚ ਮਹਿਲਾ ਦਿਵਸ ਮਨਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾਈਜਨਰਲ ਸਕੱਤਰ ਰਣਜੀਤ ਕੌਰ ਨੇ ਕਿਹਾ ਕਿ ਭਾਰਤ ਵਿੱਚ ਸਿਰਫ ਦਿਖਾਵੇ ਦੀ ਖਾਤਰ ਹੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਭਾਰਤ ਦੇ ਹਾਕਮਾਂ ਦੀ ਕਹਿਣੀ ਅਤੇ ਕਰਨੀ ਵਿੱਚ ਕਾਫੀ ਅੰਤਰ ਹੈ| ਉਹਨਾਂ ਮੰਗ ਕੀਤੀ ਕਿ ਭਾਰਤ ਵਿੱਚ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਲਿਆਂਦਾ ਜਾਵੇ| ਇਸ ਮੌਕੇ ਪਰਮਜੀਤ ਕੌਰ, ਰਮਾ ਰਾਣੀ, ਭੁਪਿੰਦਰ ਕੌਰ, ਸੀਮਾ, ਅਮਨ ਮਹਿਤਾ, ਹਰਦੀਪ ਕੌਰ, ਯੋਗਰਾਜ ਸੀਟੂ, ਦਿਨੇਸ ਪ੍ਰਸਾਦ, ਕੁਲਵਿੰਦਰ ਕੌਰ, ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *