ਆਸਟਰੀਆ ਦੇ ਵਿਆਨਾ ਵਿੱਚ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ


ਵਿਆਨਾ, 3 ਨਵੰਬਰ (ਸ.ਬ.) ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਕੁਝ ਹਥਿਆਰਬੰਦ ਬੰਦੂਕਧਾਰੀਆਂ ਨੇ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲੀਸ ਮੁਤਾਬਕ 3 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ| ਹਾਲਾਂਕਿ ਕੁਝ ਰਿਪੋਰਟਾਂ ਵਿਚ 7 ਤੋਂ ਵੱਧ ਵਿਅਗਤੀਆਂ ਦੀ ਮੌਤ ਹੋਣ ਦੀ ਖਬਰ ਵੀ ਸਾਂਝੀ ਕੀਤੀ ਜਾ ਰਹੀ ਹੈ| ਆਸਟਰੀਆ ਦੀ ਚਾਂਸਲਰ ਸੈਬੈਲਿਟੀਅਨ ਕਰੂਜ਼ ਨੇ ਇਸ ਨੂੰ ਇਕ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਕ ਹਮਲਾਵਰ ਮਾਰਿਆ ਗਿਆ ਹੈ|
ਆਸਟਰੀਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਾ ਨੇ ਦੱਸਿਆ ਕਿ ਅਜੇ ਇਕ ਹੋਰ ਹਮਲਾਵਰ ਦੀ ਭਾਲ ਜਾਰੀ ਹੈ| ਗੋਲੀਬਾਰੀ ਵਿਆਨਾ ਦੇ ਸੈਂਟਰਲ ਸਿਨੇਗਾਗ (ਯਹੂਦੀਆਂ ਦੇ ਧਾਰਮਿਕ ਸਥਾਨ) ਕੋਲ ਵਾਪਰੀ ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਾਂ ਨਹੀਂ| ਇਹ ਹਮਲਾ ਰਾਤ ਦੇ 8 ਵਜੇ ਹੋਇਆ ਤੇ ਲੋਕਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਣ ਲਈ ਅਪੀਲ ਕੀਤੀ ਗਈ ਹੈ| ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਗਿਆ ਹੈ ਤਾਂ ਕਿ ਪੁਲੀਸ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ|

Leave a Reply

Your email address will not be published. Required fields are marked *