ਆਸਟਰੇਲੀਅਨ ਓਪਨ : ਨਿਸ਼ੀਕੋਰੀ ਨੂੰ ਹਰਾ ਕੇ ਫੈਡਰਰ ਕੁਆਟਰਫਾਈਨਲ ਵਿੱਚ

ਮੈਲਬੋਰਨ, 23 ਜਨਵਰੀ (ਸ.ਬ.)  ਸਵਿਟਜ਼ਰਲੈਂਡ ਦੇ 17 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰੋਜਰ ਫੈਡਰਰ ਨੇ ਪੰਜ ਸੈਟ ਤੱਕ ਚਲੇ ਸਖਤ ਮੁਕਾਬਲੇ ਵਿੱਚ ਇੱਥੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਹਰਾ ਕੇ ਆਸਟਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਟਰਫਾਈਨਲ ਵਿੱਚ ਜਗ੍ਹਾ ਬਣਾਈ| ਫੈਡਰਰ ਦਾ ਸਾਹਮਣਾ ਕੁਆਰਟਰਫਾਈਨਲ ਵਿੱਚ ਮਿਸ਼ਾ         ਜਵੇਰੇਵ ਨਾਲ ਹੋਵੇਗਾ ਜਿਨ੍ਹਾਂ ਨੇ ਐਂਡੀ ਮਰੇ ਨੂੰ ਹਰਾਇਆ ਹੈ| ਫੈਡਰਰ ਨੇ ਨਿਸ਼ੀਕੋਰੀ ਨੂੰ ਤਿੰਨ ਘੰਟੇ 24 ਮਿੰਟ ਤੱਕ ਚਲੇ ਮੁਕਾਬਲੇ ਵਿੱਚ 6-7, 6-4, 6-1, 4-6, 6-3 ਨਾਲ ਹਰਾਇਆ| ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਫੈਡਰਰ ਨੇ ਪਹਿਲਾ ਸੈਟ ਟਾਈਬ੍ਰੇਕਰ ਵਿੱਚ ਗੁਆਇਆ ਪਰ ਇਸ ਤੋਂ ਬਾਅਦ ਅਗਲੇ ਦੋ ਸੈਟ ਜਿੱਤ ਲਏ| ਫੈਡਰਰ ਨੇ ਹਾਲਾਂਕਿ ਪੰਜਵੇਂ ਸੈਟ ਵਿੱਚ ਦਬਦਬਾ ਬਣਾਉਂਦੇ ਹੋਏ ਮੈਚ ਜਿੱਤ ਕੇ ਅੰਤਿਮ ਅੱਠ ਵਿੱਚ ਪ੍ਰਵੇਸ਼ ਕੀਤਾ|

Leave a Reply

Your email address will not be published. Required fields are marked *