ਆਸਟਰੇਲੀਅਨ ਸਮਾਚਾਰ ਪੱਤਰਾਂ ਵਿੱਚ ਫਿਰ ਛੱਪਿਆ ਸੇਰੇਨਾ ਦਾ ਕਾਰਟੂਨ

ਮੈਲਬੋਰਨ, 12 ਸਤੰਬਰ (ਸ.ਬ.) ਆਸਟਰੇਲੀਆ ਦੇ ਹੇਰਾਲਡ ਸਨ ਸਮਾਚਾਰ ਪੱਤਰ ਨੇ ਅੱਜ ਆਪਣੇ ਪਹਿਲੇ ਪੰਨੇ ਤੇ ਇਕ ਵਾਰ ਫਿਰ ਟੈਨਿਸ ਸਟਾਰ ਸੇਰੇਨਾ ਵਿਲਿਅਮਸ ਦੇ ਵਿਵਾਦਪੂਰਨ ਕਾਰਟੂਨ ਨੂੰ ਛਾਪਿਆ| ਸੋਮਵਾਰ ਨੂੰ ਜਦੋਂ ਪਹਿਲੀ ਵਾਰ ਇਹ ਕਾਰਟੂਨ ਛਾਪਿਆ ਗਿਆ ਤਾਂ ਵਿਤਕਰੇ ਅਤੇ ਲਿੰਗਵਾਦ ਦੇ ਦੋਸ਼ ਲੱਗੇ ਸਨ| ਮੈਲਬੋਰਨ ਦੇ ਹੇਰਾਲਡ ਸਨ ਦੇ ਕਾਰਟੂਨਿਸਟ ਮਾਰਕ ਨਾਈਟ ਦਾ ਇਹ ਕਾਰਟੂਨ ਸਭ ਤੋਂ ਪਹਿਲਾਂ ਸੋਮਵਾਰ ਨੂੰ ਛਾਪਿਆ ਗਿਆ ਸੀ ਜਿਸਦੀ ਦੁਨੀਆ ਭਰ ਵਿਚ ਅਲੋਚਨਾ ਹੋਈ ਸੀ|
ਸਮਾਚਾਰ ਪੱਤਰ ਨੇ ਅੱਜ ਦੋਬਾਰਾ ‘ਵੈਲਕਮ ਟੂ ਪੀਸੀ ਵਰਲਡ’ ਸਿਰਲੇਖ ਦੇ ਨਾਲ ਆਪਣੇ ਪਹਿਲੇ ਪੰਨੇ ਤੇ ਇਹ ਕਾਰਟੂਨ ਛਾਪਿਆ| ਇਸ ਦੇ ਨਾਲ ਹੀ ਆਸਟਰੇਲੀਆ ਅਤੇ ਕਈ ਵਿਦੇਸ਼ੀ ਰਾਜਨੇਤਾਵਾਂ ਦੇ ਕਾਰਟੂਨ ਵੀ ਛਾਪੇ ਗਏ ਜਿਸ ਨੂੰ ਨਾਈਟ ਨੇ ਬਣਾਇਆ ਸੀ| ਸਮਾਚਾਰ ਪੱਤਰ ਨੇ ਨਾਲ ਹੀ ਕਿਹਾ, ‘ ਜੇਕਰ ਉਹ ਸਭ ਕੁਝ ਉਨ੍ਹਾਂ ਦੀ ਪਸੰਦ ਦਾ ਛਾਪਣ ਲੱਗੇ ਤਾਂ ਜ਼ਿੰਦਗੀ ਕਾਫੀ ਬੋਰਿੰਗ ਹੋ ਜਾਵੇਗੀ|’ ਇਸ ਤਜ਼ਰਬੇਕਾਰ ਕਾਰਟੂਨਿਸਟ ਨੇ ਇਸ ਵਿਚਾਲੇ ਕਿਹਾ, ‘ ਉਸ ਨੇ ਆਪਣੇ ਪਰਿਵਾਰ ਅਤੇ ਮਿਤਰਾਂ ਨੂੰ ਬਚਾਉਣ ਲਈ ਆਪਣੇ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਹੈ| ਉਸ ਨੇ ਆਪਣੇ ਬਣਾਏ ਕਾਰਟੂਨ ਨੂੰ ਟਵੀਟ ਕੀਤਾ ਸੀ ਜਿਸ ਤੇ 22000 ਤੋਂ ਵੱਧ ਕੁਮੈਂਟ ਆਏ ਸੀ ਜਿਸ ਵਿਚ ਜ਼ਿਆਦਾਤਰ ਆਲੋਚਨਾ ਵਾਲੇ ਕੁਮੈਂਟ ਸੀ|

Leave a Reply

Your email address will not be published. Required fields are marked *