ਆਸਟਰੇਲੀਆ ਦੀ ਸਿਹਤ ਮੰਤਰੀ ਸੂਸਾਨ ਲੀ ਨੇ ਦਿੱਤਾ ਅਸਤੀਫਾ

ਸਿਡਨੀ, 13 ਜਨਵਰੀ (ਸ.ਬ.) ਆਸਟਰੇਲੀਆ ਦੀ ਸਿਹਤ ਮੰਤਰੀ ਸੂਸਾਨ ਲੀ ਨੇ ਸਰਕਾਰੀ ਧਨ ਦੀ ਦੁਰਵਰਤੋਂ ਦੇ ਦੋਸ਼ਾਂ ਦਰਮਿਆਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ| ਇਹ ਖੁਲਾਸਾ ਹੋਣ ਤੋਂ ਬਾਅਦ ਕਿ ਸੂਸਾਨ ਲੀ ਨੇ ਕੁਈਨਜ਼ਲੈਂਡ ਦੇ ਸੈਰ-ਸਪਾਟਾ ਸਥਾਨ ਗੋਲਡ ਕੋਸਟ ਦੀਆਂ ਵੱਖ-ਵੱਖ ਯਾਤਰਾਵਾਂ ਲਈ ਸਰਕਾਰੀ ਧਨ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਹੋ ਰਹੀ ਸੀ|
ਇੱਥੇ ਦੱਸ ਦੇਈਏ ਕਿ ਪਹਿਲਾਂ ਤੋਂ ਹੀ ਤਮਾਮ ਮੁਸ਼ਕਿਲਾਂ ਨਾਲ ਜੂਝ ਰਹੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਸੁਸਾਨ ਲੀ ਦੇ ਅਸਤੀਫੇ ਨੂੰ ਲੈ ਕੇ ਵੱਡਾ ਝਟਕਾ ਲੱਗਾ ਹੈ| ਜਿਕਰਯੋਗ ਹੈ ਕਿ ਸੁਸਾਨ ਲੀ ਸਿਹਤ ਮੰਤਰੀ ਤੋਂ ਇਲਾਵਾ ਬਜ਼ੁਰਗਾਂ ਦੀ  ਦੇਖਭਾਲ ਨਾਲ ਸੰਬੰਧਤ ਮੰਤਰਾਲੇ ਅਤੇ ਖੇਡ ਮਾਮਲਿਆਂ ਦੀ ਵੀ ਮੰਤਰੀ ਹੈ|

Leave a Reply

Your email address will not be published. Required fields are marked *