ਆਸਟਰੇਲੀਆ ਦੇ ਉੱਤਰੀ ਇਲਾਕੇ ਵਿੱਚ ਭੂਚਾਲ ਦੇ ਝਟਕੇ

ਟੇਨੇਂਟ ਕਰੀਕ, 17 ਜਨਵਰੀ (ਸ.ਬ.) ਆਸਟਰੇਲੀਆ ਦੇ ਉੱਤਰੀ ਇਲਾਕੇ ਦੇ ਸ਼ਹਿਰ ਟੇਨੇਂਟ ਕਰੀਕ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 3.4 ਮਾਪੀ ਗਈ| ਜੀਓ ਸਾਇੰਸ  ਆਸਟਰੇਲੀਆ ਦਾ ਕਹਿਣਾ ਹੈ ਕਿ ਭੂਚਾਲ ਸਥਾਨਕ  ਸਮੇਂ ਮੁਤਾਬਕ ਰਾਤੀਂ 8.33 ਵਜੇ ਆਇਆ ਅਤੇ ਇਸ ਦਾ ਕੇਂਦਰ ਸ਼ਹਿਰ ਤੋਂ 40 ਕਿਲੋਮੀਟਰ ਦੂਰ ਦੱਖਣੀ-ਪੱਛਮੀ ਇਲਾਕੇ ਵਿੱਚ ਸੀ| ਭੂਚਾਲ ਦੇ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ| ਜਿਕਰਯੋਗ ਕਿ ਸਾਲ ਦੀ ਸ਼ੁਰੂਆਤ ਤੋਂ ਹੀ ਸ਼ਹਿਰ ਦਾ ਮੌਸਮ ਠੀਕ ਨਹੀਂ ਹੈ| ਇੱਥੇ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ| ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇੱਥੇ 70 ਮਿੰਟਾਂ ਦੇ ਅੰਦਰ 71 ਮਿਲੀਮੀਟਰ ਤੱਕ ਮੀਂਹ ਪਿਆ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ|

Leave a Reply

Your email address will not be published. Required fields are marked *