ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗਾ ‘ਮਿਸ ਆਸਟਰੇਲੀਆ ਪੰਜਾਬਣ’ ਦਾ ਆਯੋਜਨ

ਮੈਲਬੌਰਨ, 23 ਜਨਵਰੀ (ਸ.ਬ.) 13ਵੇਂ ਕੌਮਾਂਤਰੀ ਵਿਲੱਖਣ ਸੱਭਿਆਚਾਰਕ ਸੁੰਦਰਤਾ ਮੁਕਾਬਲੇ ਦਾ ਆਯੋਜਨ ਇਸ ਸਾਲ ਭਾਰਤ ਵਿੱਚ ਹੋਵੇਗਾ| ਇਸ ਦੇ ਪਹਿਲੇ ਦੌਰ ਵਿੱਚ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਮਿਸ ਪੰਜਾਬਣ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਜਾਵੇਗਾ| ਇਸ ਲੜੀ ਅਧੀਨ 20 ਮਈ 2017 ਨੂੰ ਮੈਲਬੌਰਨ ਵਿੱਚ ਪੰਜਵੀਂ ‘ਮਿਸ ਆਸਟਰੇਲੀਆ ਪੰਜਾਬਣ’ ਪ੍ਰਤੀਯੋਗਤਾ ਕਰਵਾਈ ਜਾਵੇਗੀ| ਮੈਲਬੌਰਨ ਤੋਂ ਇਲਾਵਾ ਆਸਟਰੇਲੀਆ ਦੇ ਸ਼ਹਿਰਾਂ ਸਿਡਨੀ, ਪਰਥ, ਬ੍ਰਿਸਬੇਨ ਅਤੇ ਐਡੀਲੇਡ ਵਿੱਚ ਵੀ ਇਸ ਦੇ ਆਡੀਸ਼ਨ ਕਰਾਏ     ਜਾਣਗੇ| ਬੀਤੇ ਦਿਨੀਂ ਇਸ ਪ੍ਰਤੀਯੋਗਤਾ ਪੋਸਟਰ ਪੰਜਾਬੀ ਫਿਲਮਾਂ ਦੇ ਉਘੇ ਨਿਰਮਾਤਾ ਨਿਰਦੇਸ਼ਕ ਅਮਿਤੋਜ਼ ਮਾਨ ਵਲੋਂ ਰਿਲੀਜ਼ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁਕਾਬਲਾ ਵਿਦੇਸ਼ਾਂ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਸ਼ਲਾਘਾਯੋਗ ਉਪਰਾਲਾ ਹੈ| ਪ੍ਰਤੀਯੋਗਤਾ ਦੀ ਕਰਤਾ ਧਰਤਾ ਅਤੇ ਜੰਨਤ ਇਵੈਂਟਸ ਦੀ ਆਯੋਜਕ ਰੁਪਿੰਦਰ ਕੌਰ ਬਤਰਾ ਨੇ ਇਸ ਮੌਕੇ ਕਿਹਾ ਕਿ ਇਹ ਪ੍ਰਤੀਯੋਗਤਾ ‘ਵਿਸ਼ਵ ਪੰਜਾਬਣ’ ਮੁਕਾਬਲਿਆ ਦੇ ਬਾਨੀ ਅਤੇ ਸੱਭਿਆਚਾਰਕ ਸੱਥ ਦੇ   ਚੇਅਰਮੈਨ ਸਰਦਾਰ ਜਸਮੇਰ ਸਿੰਘ ਢੱਟ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ| ਮੁਕਾਬਲੇ ਵਿੱਚ ਜੇਤੂ ਮੁਟਿਆਰ ‘ਮਿਸ ਵਰਲਡ ਪੰਜਾਬਣ 2017’ ਵਿੱਚ ਆਸਟਰੇਲੀਆ ਦੇ ਪੰਜਾਬੀਆਂ ਦੀ ਪ੍ਰਤੀਨਿਧਤਾ ਕਰੇਗੀ|

Leave a Reply

Your email address will not be published. Required fields are marked *