ਆਸਟਰੇਲੀਆ ਵਿੱਚ ਇਤਾਲਵੀ ਔਰਤ ਨੂੰ ਲੱਗੀਆਂ ਹੱਥਕੜੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਲੱਗਿਆ ਦੋਸ਼

ਮੈਲਬੌਰਨ, 14 ਫਰਵਰੀ (ਸ.ਬ.) ਆਸਟਰੇਲੀਆ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕੋਕੀਨ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਇਤਾਲਵੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਔਰਤ ਇੱਕ ਜਹਾਜ਼ ਰਾਹੀਂ ਰੋਮ ਤੋਂ ਮੈਲਬੌਰਨ ਪਹੁੰਚੀ ਸੀ| ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਆਸਟਰੇਲੀਆ ਦੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸ ਦੇ ਸਮਾਨ ਦੀ ਜਾਂਚ ਕੀਤੀ| ਇਸ ਦੌਰਾਨ ਐਕਸ-ਰੇ ਸਕਰੀਨ ਵਿੱਚ ਉਸ ਦੇ ਇੱਕ ਬੈਗ ਵਿੱਚ ਕੁਝ ਸ਼ੱਕੀ ਸਮਾਨ ਹੋਣ ਦੀ ਗੱਲ ਸਾਹਮਣੇ ਆਈ| ਅਸਲ ਵਿੱਚ ਇਸ ਔਰਤ ਨੇ ਆਪਣੇ ਬੈਗ ਵਿੱਚ ਸਮਾਨ ਦੇ ਬਿਲਕੁਲ ਹੇਠਾਂ ਪਲਾਈ ਦੇ ਕੁਝ ਟੁਕੜੇ ਰੱਖੇ ਹੋਏ ਸਨ| ਇਨ੍ਹਾਂ ਟੁਕੜਿਆਂ ਦੇ ਹੇਠਾਂ ਉਸ ਨੇ ਕੋਕੀਨ ਦੇ ਪੈਕੇਟ ਛੁਪਾ ਕੇ ਰੱਖੇ ਹੋਏ ਸਨ| ਅਧਿਕਾਰੀਆਂ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ| ਔਰਤ ਕੋਲੋਂ ਜ਼ਬਤ ਕੀਤੀ ਗਈ ਕੋਕੀਨ ਦਾ ਬਜ਼ਾਰੀ ਮੁੱਲ 1.1 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ|
ਹਾਲਾਂਕਿ ਅਧਿਕਾਰੀਆਂ ਨੇ ਕੋਕੀਨ ਦੀ ਮਾਤਰਾ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ|

Leave a Reply

Your email address will not be published. Required fields are marked *