ਆਸਟਰੇਲੀਆ ਵਿੱਚ ਜਾਪਾਨੀ ਕਿਸ਼ਤੀ ਵਿੱਚੋਂ ਮ੍ਰਿਤਕ ਵ੍ਹੇਲ ਬਰਾਮਦ

ਸਿਡਨੀ, 17 ਜਨਵਰੀ (ਸ.ਬ.) ਆਸਟਰੇਲੀਆਈ ਜਲ ਖੇਤਰ ਵਿੱਚ ਗ਼ੈਰ ਕਾਨੂੰਨੀ ਰੂਪ ਨਾਲ ਵਿਚਰ ਰਹੀ ਇੱਕ ਜਾਪਾਨੀ ਕਿਸ਼ਤੀ ਨੂੰ ਅਧਿਕਾਰੀਆਂ ਨੇ ਬੀਤੇ ਦਿਨੀਂ ਫੜ ਲਿਆ| ਇਸ ਪਿੱਛੋਂ ਕਿਸ਼ਤੀ ਵਿੱਚੋਂ ਉਨ੍ਹਾਂ ਨੇ ਇੱਕ ਮ੍ਰਿਤਕ ਵ੍ਹੇਲ ਨੂੰ ਬਾਰਮਦ ਕੀਤਾ| ਸੀ ਸ਼ੈਫਰਡ ਕੰਜ਼ਰਵੇਸ਼ਨ ਸੋਸਾਇਟੀ (ਐਸ. ਐਸ. ਸੀ. ਐਸ.) ਦੇ ਇੱਕ ਹੈਲੀਕਾਪਟਰ ਨੇ ਨਿਸਸ਼ਿਨ ਮਾਰੂ ਨਾਮੀ ਕਿਸ਼ਤੀ ਨੂੰ ਤਸਮਾਨੀਆ ਅਤੇ ਅੰਟਾਰਕਟਿਕ ਦੇ ਦਰਮਿਆਨ ਫੜਿਆ| ਕਿਸ਼ਤੀ ਵਿੱਚ ਮ੍ਰਿਤਕ        ਵ੍ਹੇਲ ਰੱਖੀ ਹੋਈ ਸੀ| ਹੈਲੀਕਾਪਟਰ ਰਾਹੀਂ ਕਿਸ਼ਤੀ ਦੀਆਂ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਮ੍ਰਿਤਕ      ਵ੍ਹੇਲ ਰੱਖੀ ਦੇਖੀ ਜਾ ਸਕਦੀ ਹੈ| ਇਸ ਘਟਨਾ ਤੋਂ ਬਾਅਦ ਆਸਟਰੇਲੀਆ ਦੇ ਵਾਤਾਵਰਣ ਮੰਤਰੀ ਜੋਸ਼ ਫਰਾਈਡਬਗ ਨੇ ਕਿਹਾ ਕਿ ਆਸਟਰੇਲੀਆ ਸਰਕਾਰ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਜਾਪਾਨ ਨੇ ਵ੍ਹੇਲ ਨੂੰ ਮਾਰਨ ਦੀ ਫਿਰ ਤੋਂ ਆਗਿਆ ਦੇ ਦਿੱਤੀ ਹੈ| ਉਨ੍ਹਾਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਆਸਟਰੇਲੀਆ ਸਾਰੇ ਤਰ੍ਹਾਂ ਦੇ ਵਪਾਰਕ ਅਤੇ ਅਖੌਤੀ ਖੋਜਾਂ ਲਈ ਵ੍ਹੇਲ ਮੱਛੀ ਨੂੰ ਮਾਰਨ ਦਾ ਵਿਰੋਧ ਕਰਦਾ ਹੈ| ਬਿਆਨ ਦੇ ਮੁਤਾਬਕ ਖੋਜ ਲਈ ਵ੍ਹੇਲ ਨੂੰ ਮਾਰਨਾ ਜ਼ਰੂਰੀ ਨਹੀਂ ਹੈ|

Leave a Reply

Your email address will not be published. Required fields are marked *