ਆਸਟਰੇਲੀਆ ਵਿੱਚ ਝਰਨੇ ਦੇ ਪਾਣੀ ਵਿੱਚ ਡੁਬੱਣ ਕਾਰਨ ਪਾਕਿਸਤਾਨੀ ਨੌਜਵਾਨ ਦੀ ਮੌਤ

ਸਿਡਨੀ, 30 ਦਸੰਬਰ (ਸ.ਬ.) ਸ਼ਹਿਰ ਦੇ ਥਾਮੂਰ ਇਲਾਕੇ ਵਿੱਚ ਝਰਨੇ ਦੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਪਾਕਿਸਤਾਨੀ ਨੌਜਵਾਨ ਦੀ ਮੌਤ ਹੋ ਗਈ| ਮਿਲੀਆਂ ਖ਼ਬਰਾਂ ਮੁਤਾਬਕ ਉਕਤ 27 ਸਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਮਰਮੇਡ ਪੂਲਜ਼ ਵਿੱਚ ਤੈਰਾਕੀ ਕਰਨ ਗਿਆ ਸੀ| ਦੁਪਹਿਰ 12.30 ਵਜੇ ਦੇ ਕਰੀਬ ਉਸ ਨੇ ਚੱਟਾਨਾਂ ਵਿਚਕਾਰ ਵਹਿ ਰਹੇ ਪਾਣੀ ਵਿੱਚ ਛਾਲ ਮਾਰੀ| ਤੈਰਾਕੀ ਵਿੱਚ ਅਸਹਿਜਤਾ ਮਹਿਸੂਸ ਹੋਣ ਤੇ ਉਸ ਨੇ ਮਦਦ ਲਈ ਅਵਾਜ਼ ਲਗਾਈ| ਮੌਕੇ ਤੇ ਪਹੁੰਚੀਆਂ ਡਾਕਟਰੀ ਟੀਮਾਂ ਨੇ ਉਸ ਨੂੰ ਪਾਣੀ ਵਿੱਚੋਂ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ| ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ, ਉਸ ਸਮੇਂ ਉਸ ਦਿਲ ਦੌਰਾ ਪੈ ਗਿਆ| ਉਨ੍ਹਾਂ ਦੱਸਿਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ| ਜਿਕਰਯੋਗ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਪਾਣੀ ਵਿੱਚ ਡੁੱਬਣ ਕਾਰਨ ਨਿਊ ਸਾਊਥ ਵੇਲਜ਼ ਵਿੱਚ ਹੁਣ ਤੱਕ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *