ਆਸਟਰੇਲੀਆ ਵਿੱਚ ਟਰੰਪ ਦੇ ਵਿਰੋਧ ਵਿੱਚ ਪ੍ਰਦਰਸ਼ਨ, ਹਜ਼ਾਰਾਂ ਲੋਕਾਂ ਨੇ ਲਿਆ ਹਿੱਸਾ

ਮੈਲਬੌਰਨ, 21 ਜਨਵਰੀ (ਸ.ਬ.) ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣ ਚੁੱਕੇ ਹਨ ਅਤੇ ਇਸ ਸਮੇਂ ਉਹ ਸੁਰਖੀਆਂ ਵਿੱਚ ਹਨ| ਉਨ੍ਹਾਂ ਦੀ ਤਾਜਪੋਸ਼ੀ ਤੋਂ ਕਈ ਲੋਕ ਖੁਸ਼ ਹਨ ਪਰ ਕਈ ਵਿਰੋਧ ਕਰ ਰਹੇ ਹਨ| ਅਮਰੀਕਾ ਹੀ ਨਹੀਂ ਆਸਟ੍ਰੇਲੀਆ ਵਿੱਚ ਵੀ ਟਰੰਪ ਦਾ ਵਿਰੋਧ ਹੋ ਰਿਹਾ ਹੈ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ| ਆਸਟਰੇਲੀਆ ਦੇ ਮੈਲਬੌਰਨ ਅਤੇ ਕੈਨਬਰਾ ਵਿੱਚ ਟਰੰਪ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੱਢੇ ਗਏ| ਇਸ ਵਿੱਚ ਲਗਭਗ 10,000 ਲੋਕਾਂ ਨੇ ਭਾਗ ਲਿਆ| ਜਦ ਟਰੰਪ ਦੀ ਤਾਜਪੋਸ਼ੀ ਹੋ ਰਹੀ ਸੀ ਤਾਂ ਕਈ ਲੋਕ ਉੱਚੀ-ਉੱਚੀ ਰੋ ਰਹੇ ਸਨ ਕਿਉਂਕਿ ਉਹ ਟਰੰਪ ਦੀਆਂ ਨੀਤੀਆਂ ਨੂੰ ਚੰਗਾ ਨਹੀਂ ਸਮਝਦੇ|
ਉਨ੍ਹਾਂ ਕਿਹਾ ਕਿ ਉਹ ਨਫਰਤ ਕਰਨ ਵਾਲਾ ਇਨਸਾਨ ਹੈ ਅਤੇ ਉਸਦਾ ਸੁਭਾਅ ਕੱਟੜ ਹੈ| ਉਹ ਵਪਾਰੀਆਂ ਅਤੇ ਵਿਦੇਸ਼ੀਆਂ ਲਈ ਸਖਤ ਨੀਤੀਆਂ ਅਪਣਾਵੇਗਾ|
ਇਸ ਪ੍ਰਦਰਸ਼ਨ ਵਿੱਚ ਬਹੁਤ ਸਾਰੇ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸਨ| ਇਕ ਔਰਤ ਨੇ ਕਿਹਾ ਕਿ ਇਹ ਬਹੁਤ ਬੁਰਾ ਦਿਨ ਹੈ ਕਿ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਹੈ| ਹੁਣ ਲੋਕਾਂ ਨੂੰ 4 ਸਾਲਾਂ ਤਕ ਉਸਦੇ ਤਸੀਹੇ ਸਹਿਣੇ ਪੈਣਗੇ|

Leave a Reply

Your email address will not be published. Required fields are marked *