ਆਸਟਰੇਲੀਆ ਵਿੱਚ ਭਾਰਤੀ ਰੈਸਟੋਰੈਂਟ ਵਿੱਚੋਂ ਲਗਭਗ 24 ਹਜ਼ਾਰ ਡਾਲਰ ਲੁੱਟੇ

ਬ੍ਰਿਸਬੇਨ, 21 ਜਨਵਰੀ (ਸ.ਬ.) ਬਹੁਤ ਸਾਰੇ ਭਾਰਤੀਆਂ ਨੇ         ਆਸਟਰੇਲੀਆ ਜਾ ਕੇ ਵਪਾਰ ਵਿੱਚ ਕਦਮ ਮਜਬੂਤ ਕਰ ਲਏ ਹਨ| ਭਾਵੇਂ ਆਸਟ੍ਰੇਲੀਆ ਵਿੱਚ ਵੀ ਵਿਦੇਸ਼ੀਆਂ ਨੂੰ ਬਰਾਬਰ ਸਮਝਣ ਲਈ ਕਿਹਾ ਜਾਂਦਾ ਹੈ ਅਤੇ ਬਹੁਤੇ ਲੋਕ ਅਜਿਹਾ ਕਰਦੇ ਵੀ ਹਨ ਪਰ ਕਈ ਵਾਰ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ| ਇਸੇ ਕਾਰਨ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ| ਬ੍ਰਿਸਬੇਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਬਣੇ ਭਾਰਤੀਆਂ ਦੇ ਰੈਸਟੋਰੈਂਟ ‘ਮਹਿਫਲ’ ਨੂੰ ਨਿਸ਼ਾਨਾ ਬਣਾਇਆ ਗਿਆ| ਸੀ ਸੀ ਟੀ ਵੀ ਕੈਮਰੇ ਵਿੱਚ ਦੇਖਿਆ ਗਿਆ ਕਿ ਇਕ ਵਿਅਕਤੀ ਰੈਸਟੋਰੈਂਟ ਵਿੱਚ ਆਇਆ ਅਤੇ ਉਸਨੇ ਗੱਲੇ ਵਿੱਚੋਂ ਚਾਬੀ ਕੱਢੀ| ਇਸ ਮਗਰੋਂ ਉਸਨੇ ਸੇਫ ਖੋਲ੍ਹ ਕੇ 23,949 ਡਾਲਰ ਚੁੱਕ ਕੇ ਆਪਣੇ ਬੈਗ ਵਿੱਚ ਪਾਏ ਅਤੇ ਚਲਾ ਗਿਆ| ਦੇਖਣ ਵਿੱਚ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹ ਵਿਅਕਤੀ ਪਹਿਲਾਂ ਤੋਂ ਹੀ ਜਾਣਦਾ ਹੋਵੇ ਕਿ ਪੈਸੇ ਅਤੇ ਚਾਬੀ ਕਿੱਥੇ ਪਈ ਹੈ|

Leave a Reply

Your email address will not be published. Required fields are marked *