ਆਸਟਰੇਲੀਆ ਵਿੱਚ ਮਗਰਮੱਛ ਦੇ ਹਮਲੇ ਕਾਰਨ ਇਕ ਵਿਅਕਤੀ ਦੀ ਮੌਤ

ਸਿਡਨੀ, 20 ਜਨਵਰੀ (ਸ.ਬ.) ਆਸਟਰੇਲੀਆ ਵਿੱਚ ਮਗਰਮੱਛ ਦੇ ਹਮਲੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ 4 ਵਜੇ 47 ਸਾਲਾ ਵਿਅਕਤੀ ਦੋ ਔਰਤਾਂ ਨਾਲ           ਐਲੀਗੇਟਰ ਨਦੀ ਵਿੱਚ ਘੁੰਮਣ ਲਈ ਗਿਆ ਸੀ|  ਇਸ ਵਿਅਕਤੀ ਦੇ ਨਾਲ ਜੋ ਦੋ ਔਰਤਾਂ ਸਨ, ਉਹ ਇੱਥੋਂ ਸਾਵਧਾਨੀ ਨਾਲ ਲੰਘ ਆਈਆਂ ਪਰ ਜਦ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਵਿਅਕਤੀ ਇੱਥੋਂ ਲਾਪਤਾ ਸੀ|
ਉਨ੍ਹਾਂ ਨੇ ਦੇਖਿਆ ਕਿ ਮਗਰਮੱਛ ਨੇ ਉਸ ਨੂੰ ਦੰਦਾਂ ਨਾਲ ਦਬੋਚਿਆ ਹੋਇਆ ਹੈ| ਉਨ੍ਹਾਂ ਨੇ ਸੁਰੱਖਿਆ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ| ਸੁਰੱਖਿਆ ਅਧਿਕਾਰੀਆਂ ਨੇ ਵਿਅਕਤੀ ਨੂੰ ਕੱਢਣ ਲਈ ਮਗਰਮੱਛ ਤੇ ਗੋਲੀਆਂ ਚਲਾਈਆਂ ਅਤੇ ਉਸ ਨੂੰ ਮਾਰ ਦਿੱਤਾ ਪਰ ਇਹ ਵਿਅਕਤੀ ਵੀ ਮਰ ਚੁੱਕਾ ਸੀ| ਇਥੋਂ ਦੇ ਪੁਲੀਸ ਸੁਪਰਡੈਂਟ ਵਾਰਨ ਜੈਕਸਨ ਨੇ ਕਿਹਾ ਕਿ ਇਹ ਲੋਕਾਂ ਦੀ ਬੇਵਕੂਫੀ ਹੈ ਕਿ ਉਹ ਜਾਣ-ਬੁੱਝ ਕੇ ਇਸ ਤਰ੍ਹਾਂ ਨਦੀ ਨੂੰ ਪਾਰ ਕਰਦੇ ਹਨ| ਕਈ ਮਛੇਰੇ ਵੀ ਇਸੇ ਤਰ੍ਹਾਂ ਕਰਦੇ ਹਨ| ਉਨ੍ਹਾਂ ਕਿਹਾ ਕਿ ਉਹ ਆਪਣੀ ਜਾਨ ਨੂੰ ਆਪ ਹੀ ਖਤਰੇ ਵਿੱਚ ਪਾ ਰਹੇ ਹਨ| ਉਨ੍ਹਾਂ ਕਿਹਾ ਕਿ ਲੋਕ ਇਹ ਨਹੀਂ ਸਮਝਦੇ ਕਿ 150 ਕਿਲੋ ਵਜ਼ਨੀ ਮਗਰਮੱਛ ਸਕਿੰਟਾਂ ਵਿੱਚ ਵਿਅਕਤੀ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ| ਉਨ੍ਹਾਂ ਕਿਹਾ ਕਿ ਲੋਕ ਆਪਣੇ ਪਰਿਵਾਰ ਨੂੰ ਜਾਣ-ਬੁੱਝ ਕੇ ਦੁੱਖਾਂ ਵਿੱਚ ਛੱਡ ਜਾਂਦੇ ਹਨ ਜਦਕਿ ਉਨ੍ਹਾਂ ਦੀ ਸਾਵਧਾਨੀ ਅਤੇ ਚੰਗੀ ਸੋਚ ਨਾਲ ਖਤਰੇ ਨੂੰ ਟਾਲਿਆ ਜਾ ਸਕਦਾ ਹੈ|

Leave a Reply

Your email address will not be published. Required fields are marked *