ਆਸਟ੍ਰੀਆ : 2 ਟਰੇਨਾਂ ਦੀ ਟੱਕਰ ਵਿੱਚ ਇਕ ਦੀ ਮੌਤ, 22 ਜ਼ਖਮੀ

ਵੀਯਨਾ, 13 ਫਰਵਰੀ (ਸ.ਬ.) ਮੱਧ ਆਸਟ੍ਰੀਆ ਦੇ ਸਟੀਰੀਆ ਵਿਚ ਕੱਲ ਬਹੁਤ ਵੱਡਾ ਰੇਲ ਹਾਦਸਾ ਵਾਪਰਿਆ| ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 22 ਲੋਕ ਜ਼ਖਮੀ ਹੋ ਗਏ| ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੱਧ ਆਸਟ੍ਰੀਆ ਦੇ ਸਟੀਰੀਆ ਸੂਬੇ ਵਿਚ ਨਿਕਲਾਸਡੋਰਫ ਦੇ ਕਸਬੇ ਵਿਚ ਸੋਮਵਾਰ ਦੁਪਹਿਰ ਦੋ ਰੇਲਗੱਡੀਆਂ ਦੀ ਟੱਕਰ ਹੋ ਗਈ| ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਵਿਚ ਸਵਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ| ਜ਼ਖਮੀਆਂ ਵਿਚ 3 ਬੱਚੇ ਵੀ ਸ਼ਾਮਲ ਹਨ| ਹਾਲਾਂਕਿ ਹਾਲੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ| ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਹਾਦਸੇ ਮਗਰੋਂ ਰੇਲ ਸੇਵਾ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *