ਆਸਟ੍ਰੇਲੀਅਨ ਓਪਨ : ਭਾਰਤ ਦੀ ਜੀਲ ਦੇਸਾਈ ਨੇ ਪ੍ਰੀ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾਈ

ਮੈਲਬੋਰਨ, 24 ਜਨਵਰੀ (ਸ.ਬ.) ਜੂਨੀਅਰ ਆਸਟਰੇਲੀਆਈ ਓਪਨ ਦੇ ਮਹਿਲਾ ਵਰਗ ਦੇ ਮੁਕਾਬਲੇ ਵਿੱਚ ਭਾਰਤ ਦੀ ਜੀਲ ਦੇਸਾਈ ਨੇ ਜਰਮਨ ਦੀ ਜਯੂਲ ਨੀਮੇਇਰ ਨੂੰ ਦੂਜੇ ਗੇੜ ਵਿੱਚ 6-4, 6-2 ਨਾਲ ਹਰਾ ਕੇ ਪ੍ਰੀ ਕੁਆਰਟਰਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ|
ਅਗਲੇ  ਗੇੜ ਵਿੱਚ ਉਸ ਦਾ  ਮੁਕਾਬਲਾ 5ਵਾਂ ਦਰਜਾ ਪ੍ਰਾਪਤ ਸਰਬੀਆ ਦੀ ਓਲਗਾ ਦਾਨੀਲੋਵਿਚ ਨਾਲ ਹੋਵੇਗਾ ਜਿਸ ਨੇ ਚੀਨ ਦੀ ਸ਼ੁਯੁਈ ਮਾ ਨੂੰ 6-3, 6-1 ਨਾਲ ਹਰਾਇਆ| ਮਿਹਿਕਾ ਯਾਦਵ ਵੀ ਭਾਰਤ ਵੱਲੋਂ ਚੁਣੌਤੀ ਪੇਸ਼ ਕਰ ਰਹੀ ਹੈ| ਉਹ ਜਾਪਾਨ ਦੀ 10ਵਾਂ ਦਰਜਾ ਪ੍ਰਾਪਤ ਮਾਈ ਹੋਤਾਮਾ ਨਾਲ ਭਿੜੇਗੀ| ਹਾਲਾਂਕਿ ਡਬਲਜ਼ ਵਰਗ ਵਿੱਚ ਜੀਲ ਅਤੇ ਉਸ ਦੀ ਜੋੜੀਦਾਰ ਵਾਯਲੇਟ ਅਪਿਸਾ ਨੂੰ ਯਾਂਗ ਲੀ ਅਤੇ    ਰੇਬੇਕਾ ਮਸਾਰੋਵਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਦੇ ਖਿਲਾਫ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ| ਪਹਿਲੇ ਗੇੜ ਵਿੱਚ ਸਿਧਾਂਤ ਬੰਠਿਆ ਦੀ ਹਾਰ ਤੋਂ ਬਾਅਦ ਮਰਦ ਸਿੰਗਲ ਵਿੱਚ ਭਾਰਤੀ ਚੁਣੌਤੀ ਖਤਮ ਹੋ ਗਈ ਹੈ| ਹਾਲਾਂਕਿ ਬੰਠਿਆ ਨੇ ਮਰਦ ਜੋੜੇ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ| ਉਸ ਦੀ ਅਤੇ ਤੁਰਕੀ ਦੀ ਕਾਇਆ ਜੋੜੀ ਨੇ ਫੇਡਰਿਕੋ ਈਨਾਕੋਨ ਅਤੇ ਈਯੇਨ ਸ਼ਾਓਟੇਨ ਦੀ ਜੋੜੀ ਨੂੰ 6-7, 6-2, 11-9 ਨਾਲ ਹਰਾਇਆ| ਅਗਲੇ ਗੇੜ ਵਿੱਚ ਇਸ ਜੋੜੀ ਦਾ ਸਾਹਮਣਾ ਜਿਜਾਓ ਬਗਰਸ ਅਤੇ ਸ਼ਾਈ ਓਲਿਅਲ ਦੀ 6ਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ|

Leave a Reply

Your email address will not be published. Required fields are marked *