ਆਸਟ੍ਰੇਲੀਅਨ ਤੇ ਅਮਰੀਕੀ ਪੁਲੀਸ ਵੱਲੋਂ ਕਰੋੜਾਂ ਦਾ ਨਸ਼ਾ ਬਰਾਮਦ

ਕੈਲੀਫੋਰਨੀਆ, 9 ਫਰਵਰੀ (ਸ.ਬ.) ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਨਸ਼ਿਆਂ ਦੀ ਵੱਡੀ ਖੇਪ ਫੜੀ ਗਈ ਸੀ| ਇਸ ਤਹਿਤ 6 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ 3 ਨੂੰ ਅਦਾਲਤ ਵਿੰਚ ਪੇਸ਼ ਕੀਤਾ ਜਾਣਾ ਹੈ| | ਆਸਟ੍ਰੇਲੀਆ ਦੀ ਪੁਲੀਸ ਨੇ ਦੱਸਿਆ ਕਿ ਸ਼ੱਕੀਆਂ ਵਿੱਚ ਆਸਟ੍ਰੇਲੀਅਨ ਔਰਤ ਵੀ ਸ਼ਾਮਲ ਹੈ| ਅਮਰੀਕਾ ਅਤੇ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਫੜੀ ਗਈ ਇਹ ਸਭ ਤੋਂ ਵੱਡੀ ਖੇਪ ਹੈ, ਜਿਸ ਦਾ ਬਾਜ਼ਾਰ ਵਿੱਚ ਮੁੱਲ ਲਗਭਗ 910 ਮਿਲੀਅਨ ਅਮਰੀਕੀ ਡਾਲਰ ਹੈ|
ਆਸਟ੍ਰੇਲੀਅਨ ਕਰੰਸੀ ਮੁਤਾਬਕ ਇਹ ਖੇਪ 1. 29 ਬਿਲੀਅਨ ਡਾਲਰ ਦੀ ਬਣਦੀ ਹੈ| ਜਾਣਕਾਰੀ ਮੁਤਾਬਕ 1,728 ਕਿਲੋ ਨਸ਼ੇ ਦੀ ਕਿਸ਼ਤੀ ਰਾਹੀਂ ਤਸਕਰੀ ਕੀਤੀ ਜਾ ਰਹੀ ਸੀ| ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀਆਂ ਵਿੱਚੋਂ ਦੋ ਵਿਅਕਤੀ ਅਮਰੀਕਾ ਦੇ ਹਨ, ਜਿਨ੍ਹਾਂ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਅਤੇ ਇਕ ਆਸਟ੍ਰੇਲੀਅਨ ਔਰਤ ਹੈ ਜੋ ਲਗਭਗ 46 ਸਾਲ ਦੀ ਹੈ| ਆਸਟ੍ਰੇਲੀਅਨ ਫੈਡਰਲ ਪੁਲੀਸ ਨੇ ਦੱਸਿਆ ਕਿ ਜਦ ਉਹ ਜਾਂਚ ਕਰਨ ਲੱਗੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਆਡੀਓ ਬਾਕਸਾਂ ਵਿੱਚ ਨਸ਼ਾ ਭਰਿਆ ਹੋਇਆ ਹੈ| ਅਮਰੀਕਾ ਅਤੇ ਆਸਟ੍ਰੇਲੀਆ ਦੇ ਅਧਿਕਾਰੀ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ|
ਅਧਿਕਾਰੀਆਂ ਨੇ ਕਿਹਾ ਕਿ ਕ੍ਰਿਸਟਲ ਮੈਥੈਂਫੈਟਾਮਾਇਨ ਨਾਂ ਦਾ ਇਹ ਨਸ਼ਾ ਬਾਜ਼ਾਰ ਵਿੱਚ ਵਧੇਰੇ ਵਿਕਦਾ ਹੈ ਕਿਉਂਕਿ ਕੁਝ ਲੋਕ ਇਸ ਦੇ ਟੀਕੇ ਲਗਾਉਂਦੇ ਹਨ ਅਤੇ ਕਈ ਇਸ ਨੂੰ ਪੀਂਦੇ ਹਨ| ਅਧਿਕਾਰੀਆਂ ਨੇ ਕਿਹਾ ਕਿ ਸਾਲ 2017 ਵਿੱਚ ਉਨ੍ਹਾਂ ਨੇ 1300 ਕਿਲੋ ਦੇ ਨਸ਼ੀਲੇ ਪਦਾਰਥ ਫੜੇ ਸਨ| ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਅਜਿਹੀਆਂ ਤਸਕਰੀਆਂ ਰੋਕਣ ਲਈ ਯਤਨਸ਼ੀਲ ਰਹਿੰਦੇ ਹਨ ਤਾਂ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *