ਆਸਟ੍ਰੇਲੀਅਨ ਪੁਲੀਸ ਵਲੋਂ ਸਮੁੰਦਰੀ ਜਹਾਜ਼ ਵਿੱਚੋਂ 700 ਕਿਲੋ ਕੋਕੀਨ ਬਰਾਮਦ

ਆਸਟ੍ਰੇਲੀਆ, 16 ਨਵੰਬਰ (ਸ.ਬ.) ਆਸਟ੍ਰੇਲੀਆਈ ਪੁਲੀਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ| ਪੁਲੀਸ ਵਲੋਂ ਨਸ਼ੇ ਦੀ ਤਸਕਰਾਂ ਨੂੰ ਫੜਨ ਲਈ ਛੇੜੀ ਗਈ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਹੋਈ ਹੈ| ਆਸਟ੍ਰੇਲੀਆ ਦੇ ਈਸਟ ਕੋਸਟ ਵਿੱਚ ਅੱਜ ਪੁਲੀਸ ਨੂੰ ਸਮੁੰਦਰੀ ਜਹਾਜ਼ ਵਿੱਚੋਂ ਤਕਰੀਬਨ 700 ਕਿਲੋ ਕੋਕੀਨ ਮਿਲੀ ਹੈ, ਜਿਸ ਦੀ ਕੀਮਤ 245 ਮਿਲੀਅਨ ਆਸਟ੍ਰੇਲੀਅਨ ਡਾਲਰ ਹੈ| ਇਸ ਮਾਮਲੇ ਦੀ ਸੰਬੰਧ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ|
ਆਸਟ੍ਰੇਲੀਅਨ ਪੁਲੀਸ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਵੱਡੀ ਮੁਹਿੰਮ ਛੇੜੀ ਗਈ ਸੀ, ਜਿਸ ਦੌਰਾਨ ਪੁਲੀਸ ਦੇ ਹੱਥ ਸਫਲਤਾ ਲੱਗੀ| ਆਸਟ੍ਰੇਲੀਅਨ ਸੰਘੀ ਪੁਲੀਸ ਸਹਾਇਕ ਕਮਿਸ਼ਨਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪੁਲੀਸ ਲਈ ਇੰਨੀ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਹੋਣਾ ਹੈਰਾਨੀ ਵਾਲੀ ਗੱਲ ਨਹੀਂ ਹੈ| ਇਸ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਨਸ਼ਾ ਤਸਕਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਛੋਟੇ-ਛੋਟੇ ਜਹਾਜ਼ ਜ਼ਰੀਏ ਮਹਾਸਾਗਰਾਂ ਨੂੰ ਪਾਰ ਕਰ ਜਾਂਦੇ ਹਨ| ਆਸਟ੍ਰੇਲੀਆ ਨਸ਼ਾ ਤਸਕਰਾਂ ਲਈ ਇਕ ਆਕਰਸ਼ਕ ਸਥਾਨ ਹੈ|

Leave a Reply

Your email address will not be published. Required fields are marked *