ਆਸਟ੍ਰੇਲੀਆਈ ਪੁਲੀਸ ਨੇ ਪੋਪ ਦੇ ਸਹਾਇਕ ਪੇਲ ਤੇ ਬਾਲ ਸ਼ੋਸ਼ਣ ਦੇ ਦੋਸ਼ ਕੀਤੇ ਤੈਅ

ਸਿਡਨੀ, 29 ਜੂਨ (ਸ.ਬ.)     ਆਸਟ੍ਰੇਲੀਆ ਵਿੱਚ ਵੈਟੀਕਨ ਦੇ ਵਿੱਤ ਮੁਖੀ ਅਤੇ ਪੋਪ ਫਰਾਂਸਿਸ ਦੇ ਸਹਾਇਕ ਕਾਡਨਿਲ ਜਾਰਜ ਪੇਲ ਤੇ ਬਾਲ ਸ਼ੋਸ਼ਣ ਦੇ ਅਪਰਾਧਾਂ ਦੇ ਦੋਸ਼ ਤੈਅ ਕੀਤੇ ਗਏ ਹਨ| ਦੇਸ਼ ਦੇ ਸਭ ਤੋਂ ਸੀਨੀਅਰ ਕੈਥੋਲਿਕ ਧਰਮ ਗੁਰੂ ਪੇਲ ਤੋਂ ਬੀਤੇ ਸਾਲ ਅਕਤੂਬਰ ਵਿੱਚ  ਆਸਟ੍ਰੇਲੀਆਈ ਪੁਲੀਸ ਨੇ ਰੋਮ ਵਿੱਚ ਪੁੱਛ-ਗਿੱਛ ਕੀਤੀ ਸੀ| ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ|
ਡਿਪਟੀ ਕਮਿਸ਼ਨਰ ਸ਼ੇਨ ਪੈਟਨੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਕਟੋਰੀਆ ਪੁਲੀਸ ਨੇ ਯੌਨ ਸ਼ੋਸ਼ਣ ਦੇ ਅਪਰਾਧਾਂ ਨੂੰ ਲੈ ਕੇ ਕਾਡਨਿਲ ਜਾਰਜ ਪੇਲ ਤੇ ਕਈ ਦੋਸ਼ ਤੈਅ ਕੀਤੇ ਹਨ| ਇਨ੍ਹਾਂ ਦੋਸ਼ਾਂ ਨਾਲ ਸੰਬੰਧਤ ਕਈ ਸ਼ਿਕਾਇਤਾਂ ਸਨ| ਪੈਟਨ ਨੇ ਕਿਹਾ ਕਿ 76 ਸਾਲਾ ਕਾਡਨਿਲ ਨੂੰ 18 ਜੁਲਾਈ ਨੂੰ ਸੁਣਵਾਈ ਲਈ ਮੈਲਬੌਰਨ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ| ਇੱਥੇ ਦੱਸ ਦੇਈਏ ਪੇਲ ਨੂੰ 1971 ਵਿੱਚ ਆਸਟ੍ਰੇਲੀਆ ਪਰਤਣ ਤੋਂ ਪਹਿਲਾਂ 1966 ਵਿੱਚ ਰੋਮ ਵਿੱਚ ਪਾਦਰੀ ਬਣਾਇਆ ਗਿਆ ਸੀ ਅਤੇ ਉਹ ਦੇਸ਼ ਦੇ ਸੀਨੀਅਰ ਕੈਥੋਲਿਕ ਅਧਿਕਾਰੀ ਬਣੇ|  ਪੋਪ ਫਰਾਂਸਿਸ ਵਲੋਂ ਚਰਚ ਦੇ ਵਿੱਤੀ ਮਾਮਲਿਆਂ ਨੂੰ ਹੋਰ ਵਧ ਪਾਰਦਰਸ਼ੀ ਤਰੀਕੇ ਨਾਲ ਸੰਭਾਲਣ ਲਈ ਚੁਣੇ ਜਾਣ ਤੋਂ ਬਾਅਦ ਉਹ 2014 ਵਿੱਚ ਵੈਟੀਕਨ ਰਵਾਨਾ  ਹੋਏ|

Leave a Reply

Your email address will not be published. Required fields are marked *