ਆਸਟ੍ਰੇਲੀਆਈ ਵਾਸੀ ਗਰਮੀ ਵਿੱਚ ਹੀ ਮਨਾਉਣਗੇ ਕ੍ਰਿਸਮਸ

ਸਿਡਨੀ, 19 ਦਸੰਬਰ (ਸ.ਬ.) ਆਸਟ੍ਰੇਲੀਆ ਵਿੱਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ| ਆਸਟ੍ਰੇਲੀਆ ਦੇ ਸਿਡਨੀ, ਬ੍ਰਿਸਬੇਨ, ਮੈਲਬੌਰਨ ਵਿੱਚ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ| ਦਸੰਬਰ ਦਾ ਮਹੀਨਾ ਹੈ ਅਤੇ ਕ੍ਰਿਸਮਸ ਆਉਣ ਵਿੱਚ ਸਿਰਫ ਇਕ ਹਫਤਾ ਬਾਕੀ ਹੈ| ਆਸਟ੍ਰੇਲੀਆ ਦੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਵਿਚ ਮੌਸਮ ਥੋੜ੍ਹਾ ਬਦਲ ਸਕਦਾ ਹੈ| ਹਾਲਾਂਕਿ ਕਈ ਥਾਵਾਂ ਤੇ ਆਸਟ੍ਰੇਲੀਆਈ ਵਾਸੀਆਂ ਨੂੰ ਗਰਮੀ ਦੇ ਮੌਸਮ ਵਿਚ ਹੀ ਕ੍ਰਿਸਮਸ ਮਨਾਉਣਾ ਪਵੇਗਾ|
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕ੍ਰਿਸਮਸ ਵਾਲੇ ਦਿਨ ਬਹੁਤ ਸਾਰੇ ਸ਼ਹਿਰਾਂ ਵਿੱਚ ਮੌਸਮ ਖੁਸ਼ਕ ਵੀ ਬਣਿਆ ਰਹੇਗਾ| ਉਥੇ ਹੀ ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ ਵਿੱਚ ਤੂਫਾਨ ਵੀ ਆ ਸਕਦਾ ਹੈ| ਬ੍ਰਿਸਬੇਨ ਵਿੱਚ 33 ਡਿਗਰੀ ਤਾਪਮਾਨ ਬਣਿਆ ਰਹੇਗਾ| ਇਸ ਤੋਂ ਇਲਾਵਾ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਅਤੇ ਪਰਥ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਵੇਗੀ ਅਤੇ ਹੁਣ ਦੋਹਾਂ ਸ਼ਹਿਰਾਂ ਦਾ ਤਾਪਮਾਨ 27 ਤੋਂ 25 ਡਿਗਰੀ ਹੈ| ਇੰਨੀ ਗਰਮੀ ਪੈਣ ਦੇ ਬਾਵਜੂਦ ਆਸਟ੍ਰੇਲੀਆਈ ਵਾਸੀਆਂ ਨੂੰ ਇਕ-ਦੂਜੇ ਨੂੰ ਮੈਰੀ ਕ੍ਰਿਸਮਸ ਕਹਿਣਾ ਪਵੇਗਾ|

Leave a Reply

Your email address will not be published. Required fields are marked *