ਆਸਟ੍ਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕੀਤੀ ਸੁਸ਼ਮਾ ਸਵਰਾਜ  ਨਾਲ ਮੁਲਾਕਾਤ

ਨਵੀਂ ਦਿੱਲੀ, 18 ਜੁਲਾਈ (ਸ.ਬ.) ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਦੋ ਦਿਨਾਂ ਭਾਰਤ ਦੌਰੇ ਤੇ ਆਈ ਹੋਈ ਹੈ| ਅੱਜ ਬਿਸ਼ਪ ਨਵੀਂ ਦਿੱਲੀ ਪੁੱਜੀ, ਜਿੱਥੇ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ| ਸੁਸ਼ਮਾ ਨੇ ਬਿਸ਼ਪ ਦਾ ਜ਼ੋਰਦਾਰ ਸਵਾਗਤ ਕੀਤਾ| ਦੋਹਾਂ ਮੰਤਰੀਆਂ ਵਿਚਾਲੇ ਦੋ-ਪੱਖੀ, ਆਰਥਿਕ ਅਤੇ ਸੁਰੱਖਿਆ ਸੰਬੰਧੀ ਮਾਮਲਿਆਂ ਦੇ ਸੰਬੰਧ ਤੇ ਚਰਚਾ ਕੀਤੀ| ਇਸ ਦੌਰਾਨ ਬਿਸ਼ਪ ਅਤੇ ਸਵਰਾਜ ਨੇ ਇਕ ਕੌਮਾਂਤਰੀ ਸੌਰ ਗਠਜੋੜ ਢਾਂਚੇ ਦੇ ਸਮਝੌਤੇ ਤੇ ਦਸਤਖਤ ਕੀਤੇ|
ਭਾਰਤ ਵਿਚ ਆਸਟ੍ਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸੰਧੂ ਨੇ ਵੀ ਬਿਸ਼ਪ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਿਸ਼ਪ ਦਾ ਇਹ ਦੌਰਾ ਦੋ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ| ਉਨ੍ਹਾਂ ਦੱਸਿਆ ਕਿ ਬਿਸ਼ਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰੇਗੀ|

Leave a Reply

Your email address will not be published. Required fields are marked *