ਆਸਟ੍ਰੇਲੀਆ : ਅਗਲੇ ਪੀ.ਐਮ. ਦੇ ਰੂਪ ਵਿੱਚ ਬਿੱਲ ਸ਼ੌਰਟਨ ਦਾ ਨਾਂ ਸਿਖਰ ਤੇ

ਮੈਲਬੌਰਨ, 18 ਅਪ੍ਰੈਲ (ਸ.ਬ.) ਆਸਟ੍ਰੇਲੀਆ ਵਿਚ ਅਗਲੇ ਮਹੀਨੇ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ| ਇੱਥੇ 9 ਵਿਚੋਂ 5 ਵਾਰ ਸੱਤਾ ਵਿੱਚ ਤਬਦੀਲੀ ਹੋ ਚੁੱਕੀ ਹੈ| ਆਉਣ ਵਾਲੇ ਸਮੇਂ ਵਿੱਚ ਮੁੜ ਤਬਦੀਲੀ ਦੀ ਆਸ ਕੀਤੀ ਜਾ ਰਹੀ ਹੈ| ਜੇਕਰ 18 ਮਈ ਨੂੰ ਬਿੱਲ ਸ਼ੌਰਟਨ ਦੀ ਲੇਬਰ ਪਾਰਟੀ ਚੋਣਾਂ ਵਿਚ ਜਿੱਤਦੀ ਹੈ ਤਾਂ ਇਹ 6ਵੀਂ ਵਾਰ ਸੱਤਾ ਵਿਚ ਵੱਡਾ ਫੇਰਬਦਲ ਹੋਵੇਗਾ| 51 ਸਾਲਾ ਸ਼ੌਰਟਨ ਆਸ ਕਰ ਰਹੇ ਹਨ ਕਿ ਉਨ੍ਹਾਂ ਦੀ ਲੇਬਰ ਪਾਰਟੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਰੂੜ੍ਹੀਵਾਦੀ ਸਰਕਾਰ ਨੂੰ ਹਰਾ ਸਕਦੀ ਹੈ| ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਗਠਜੋੜ ਦੀ ਸਰਕਾਰ ਚੱਲ ਰਹੀ ਹੈ| ਇਸ ਵਾਰ ਲੋਕ ਇੱਥੇ ਸਥਾਈ ਸਰਕਾਰ ਚਾਹੁੰਦੇ ਹਨ| ਲੇਬਰ ਸਿਆਸਤਦਾਨ ਦੇ ਰੂਪ ਵਿਚ ਦੇਖੇ ਜਾਣ ਵਾਲੇ ਮਿਸਟਰ ਸ਼ੌਰਟਨ ਤਖਤਾਪਲਟ ਦੇ ਪ੍ਰਮੁੱਖ ਖਿਡਾਰੀ ਰਹੇ ਹਨ| ਉਨ੍ਹਾਂ ਨੇ ਸਾਲ 2010 ਵਿਚ ਪ੍ਰਧਾਨ ਮੰਤਰੀ ਕੇਵਿਨ ਰੂਡ ਅਤੇ ਸਾਲ 2013 ਵਿੱਚ ਜੂਲੀਆ ਗਿਲਾਰਡ ਨੂੰ ਹਰਾਇਆ ਸੀ| ਭਾਵੇਂਕਿ ਉਨ੍ਹਾਂ ਨੂੰ ਲੇਬਰ ਪਾਰਟੀ ਨੂੰ ਇਕਜੁੱਟ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ| ਉਹ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਆਪਣੀ 6ਵੇਂ ਸਾਲ ਵਿੱਚ ਚੋਣ ਲੜਨਗੇ| ਮੈਲਬੌਰਨ ਵਿਚ ਜਨਮੇ ਸ਼ੌਰਟਨ ਨੇ ਟ੍ਰੇਡ ਯੂਨੀਅਨਾਂ ਵਿਚ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ| ਤੇਜ਼ੀ ਨਾਲ ਤਰੱਕੀ ਕਰਦੇ ਹੋਏ ਉਹ ਸਾਲ 2001 ਵਿੱਚ ਸ਼ਕਤੀਸ਼ਾਲੀ ਆਸਟ੍ਰੇਲੀਆਈ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਬਣੇ| ਸਾਲ 2006 ਵਿਚ ਬੇਕਨਸਫੀਲਡ, ਤਸਮਾਨੀਆ ਵਿਚ ਇਕ ਖਾਨ ਦੇ ਡਿੱਗਣ ਦੀ ਖਬਰ ਰਾਸ਼ਟਰੀ ਮੰਚ ਤੇ ਛਾ ਗਈ ਸੀ| ਇਸ ਵਿਚ ਇਕ ਖਾਨ ਮਜ਼ਦੂਰ ਦੀ ਮੌਤ ਹੋ ਗਈ ਅਤ ਦੋ ਹੋਰ ਦੋ ਹਫਤੇ ਤੱਕ ਫਸੇ ਰਹੇ| ਇਸ ਘਟਨਾ ਨੂੰ ਲੈ ਕੇ ਸ਼ੌਰਟਨ ਅਤੇ ਉਨ੍ਹਾਂ ਦੀ ਪਾਰਟੀ ਨੇ ਸਰਕਾਰ ਵਿਰੱਧ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤੇ| ਇਸ ਮਗਰੋਂ ਉਹ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਇਕ ਜਨਨੇਤਾ ਦੇ ਰੂਪ ਵਿਚ ਉਭਰੇ|

Leave a Reply

Your email address will not be published. Required fields are marked *