ਆਸਟ੍ਰੇਲੀਆ ਅਤੇ ਇੰਡਨੇਸ਼ੀਆਂ ਦੇ ਅਧਿਕਾਰੀਆਂ ਵਿਚਾਲੇ ਅੱਤਵਾਦ ਸਬੰਧੀ ਵਿਸ਼ੇਸ਼ ਮੀਟਿੰਗ

ਮਨਾਡੋ, 29 ਜੁਲਾਈ (ਸ.ਬ.)  ਇੰਡੋਨੇਸ਼ੀਆ-ਆਸਟ੍ਰੇਲੀਆ ਨੇ ਸਾਂਝੇ ਰੂਪ ਨਾਲ ਅੱਜ ਅੱਤਵਾਦ ਵਿਰੋਧੀ ਬੈਠਕ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ 6 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ|
ਇਹ ਬੈਠਕ ਅਜਿਹੇ ਸਮੇਂ ਤੇ ਕੀਤੀ ਜਾ ਰਹੀ ਹੈ, ਜਦੋਂ ਫਿਲਪੀਨ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਅੱਤਵਾਦੀਆਂ ਦੇ ਸਮਰਥਕਾਂ ਨਾਲ ਲੜ ਰਿਹਾ ਹੈ| ਇੰਡੋਨੇਸ਼ੀਆ ਦੇ ਸੂਬੇ ਉਤਰੀ ਸੁਲਾਵੇਸੀ ਵਿੱਚ ਇਕ ਦਿਨਾਂ ਇਸ ਬੈਠਕ ਵਿਚ ਮਲੇਸ਼ੀਆ, ਫਿਲਪੀਨ ਅਤੇ ਨਿਊਜ਼ੀਲੈਂਡ ਸਮੇਤ 6 ਦੇਸ਼ਾਂ ਨੇ ਸ਼ਿਰਕਤ ਕੀਤੀ|ਦੱਖਣੀ-ਪੂਰਬੀ ਏਸ਼ੀਆ ਵਿਚ ਵਧਦੇ ਅੱਤਵਾਦ ਨਾਲ ਪੈਦਾ ਹੋ ਰਹੇ ਖਤਰੇ ਦੇ ਨਾਲ ਹੀ ਇਸਲਾਮਿਕ ਸਟੇਟ ਦੇ ਫਿਲਪੀਨ ਵਿਚ ਆਪਣਾ ਸ਼ਾਸਨ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਤੇ ਚਰਚਾ ਕਰਨ ਲਈ ਇਸ ਬੈਠਕ ਦਾ ਆਯੋਜਨ ਕੀਤਾ ਗਿਆ| ਦੱਸਣਯੋਗ ਹੈ ਕਿ ਅੱਤਵਾਦ ਅੱਜ ਹਰ ਦੇਸ਼ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ| ਇਸ ਨੂੰ ਜੜ੍ਹੋ ਉਖਾੜ ਸੁੱਟਣ ਲਈ ਦੇਸ਼ਾਂ ਆਪਸ ਵਿਚ ਗੱਲਬਾਤ ਕਰਦੇ ਹਨ, ਤਾਂ ਕਿ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ|

Leave a Reply

Your email address will not be published. Required fields are marked *