ਆਸਟ੍ਰੇਲੀਆ : ਜੰਗਲੀ ਝਾੜੀਆਂ ਵਿੱਚ ਅੱਗ ਲਗਣ ਕਾਰਨ ਐਮਰਜੈਂਸੀ ਲਾਗੂ”

ਸਿਡਨੀ, 15 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਬੈਨਲੋਚ ਦੇ ਜੰਗਲੀ ਖੇਤਰ ਵਿਚ ਅੱਗ ਲੱਗੀ ਹੋਈ ਹੈ| ਇਹ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ| ਉੱਧਰ ਅੱਗ ਬੁਝਾਊ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ|
ਇਕ ਵਾਚ ਅਤੇ ਐਕਟ ਚਿਤਾਵਨੀ ਕੇਂਦਰ ਨੇ ਬੈਨਲੋਚ ਅਤੇ ਨੂਲਾ ਵੇਲ ਖੇਤਰ ਦੇ ਨਾਗਰਿਕਾਂ ਲਈ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਹੈ| ਐਮਰਜੈਂਸੀ ਵਿਕਟੋਰੀਆ ਨੇ ਆਪਣੇ ਇਕ ਬਿਆਨ ਵਿਚ ਦੱਸਿਆ ਕਿ ਇਸ ਸਮੇਂ ਅੱਗ ਕਿਚਨਹਮਜ਼ ਰੋਡ, ਬੈਨਲੋਚ ਅਤੇ ਪੂਰਬ-ਦੱਖਣ-ਪੂਰਬੀ ਦਿਸ਼ਾ ਵਿਚ ਫਿਨੇਯਸ ਲੇਨ ਤੇ ਸਿਡ ਸਮਿਥ ਲੇਨ ਵੱਲ ਫੈਲ ਰਹੀ ਹੈ|
ਕੰਟਰੀ ਫਾਇਰ ਅਥਾਰਿਟੀ (ਸੀ.ਐਫ.ਏ.) ਨੇ ਦੱਸਿਆ ਕਿ 30 ਟਰੱਕ ਅਤੇ 5 ਹਵਾਈ ਉਪਕਰਨ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ| ਦੱਖਣੀ ਆਸਟ੍ਰੇਲੀਆ ਵਿੱਚ ਕੋਮਬੇ ਨੇੜੇ ਡਿਊਕ ਹਾਈਵੇਅ ਤੇ ਜੰਗਲੀ ਖੇਤਰ ਵਿਚ ਭਿਆਨਕ ਅੱਗ ਲੱਗੀ ਹੋਈ ਹੈ|

Leave a Reply

Your email address will not be published. Required fields are marked *