ਆਸਟ੍ਰੇਲੀਆ : ਟਰੱਕ ਵਿੱਚ ਅੱਗ ਲੱਗਣ ਕਾਰਨ ਪਾਰਸਲ ਤੇ ਚਿੱਠੀਆਂ ਸੜੀਆਂ

ਸਿਡਨੀ, 14 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਰੋਕਹੈਮਪਟਨ ਦੇ ਪੱਛਮ ਵਿਚ ਕੈਪਰੀਕੋਰਨ ਹਾਈਵੇਅ ਤੇ ਇਕ ਟਰੱਕ ਵਿਚ ਅੱਗ ਲੱਗ ਗਈ| ਇਹ ਟਰੱਕ ਆਸਟ੍ਰੇਲੀਅਨ ਪੋਸਟ ਲਈ ਮੇਲ ਅਤੇ ਪਾਰਸਲ ਲਿਜਾ ਰਿਹਾ ਸੀ|
ਟਰੱਕ ਵਿਚ ਮੌਜੂਦ ਮੇਲ-ਚਿੱਠੀਆਂ ਤੇ ਪਾਰਸਲ, ਨਵੇਂ ਫੋਨ ਤੇ ਸੈਂਟਰਲ ਹਾਈਲੈਂਡਸ ਦੇ ਸੂਬਿਆਂ ਲਈ ਲਿਜਾਏ ਜਾ ਰਹੇ ਕੱਪੜੇ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ| ਚੰਗੀ ਕਿਸਮਤ ਨਾਲ ਟਰੱਕ ਦਾ ਡਰਾਈਵਰ ਆਪਣੀ ਜਾਨ ਬਚਾਉਣ ਵਿਚ ਸਫਲ ਰਿਹਾ|
ਆਸਟ੍ਰੇਲੀਅਨ ਪੋਸਟ ਨੇ ਇਸ ਘਟਨਾ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ| ਫਿਲਹਾਲ ਟਰੱਕ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜੀ ਰਹੀ ਹੈ|

Leave a Reply

Your email address will not be published. Required fields are marked *