ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਇਆ ਆਸਾਨ

ਨਵੀਂ ਦਿੱਲੀ, 19 ਜੂਨ (ਸ.ਬ)  ਹੁਣ ਚਾਹੇ ਤੁਸੀਂ ਬਿਜ਼ਨਸ ਲਈ  ਆਸਟ੍ਰੇਲੀਆ ਜਾ ਰਹੇ ਹੋਵੋ ਜਾਂ ਫਿਰ ਘੁੰਮਣ ਲਈ, ਵੀਜ਼ਾ ਲੈਣਾ ਆਸਾਨ ਹੋਵੇਗਾ| 1 ਜੁਲਾਈ ਤੋਂ ਤੁਸੀਂ ‘ਵਿਜ਼ਿਟਰ ਵੀਜ਼ਾ’ ਲਈ ਆਨਲਾਈਨ ਅਪਲਾਈ ਕਰ ਸਕੋਗੇ|
ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਲੋਕ ਪਹਿਲੀ ਜੁਲਾਈ ਤੋਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੀ ਵੈਬਸਾਈਟ ਤੇ ਜਾ ਕੇ ‘ਵਿਜ਼ਿਟਰ ਵੀਜ਼ਾ’ ਲਈ ਅਪਲਾਈ ਕਰ ਸਕਣਗੇ| ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਨੇ ਭਾਰਤੀ ਸੈਲਾਨੀਆਂ ਨੂੰ ਵਿਜ਼ਿਟਰ ਵੀਜ਼ਾ ਦੇਣ ਲਈ ਅਪਲਾਈ ਕਰਨਾ ਆਸਾਨ ਅਤੇ ਜ਼ਿਆਦਾ ਸੁਵਿਧਾਜਨਕ ਬਣਾਇਆ ਹੈ|
ਆਨਲਾਈਨ ਅਪਲਾਈ ਕਰਨ ਦੀ ਸੁਵਿਧਾ 24 ਘੰਟੇ ਅਤੇ ਹਫਤੇ ਦੇ 7 ਦਿਨ ਉਪਲੱਬਧ ਰਹੇਗੀ| ਇਸ ਦੇ ਨਾਲ ਹੀ ਵੀਜ਼ਾ ਫੀਸ ਦਾ ਇਲੈਕਟ੍ਰਾਨਿਕ ਤਰੀਕੇ ਨਾਲ ਵੀ ਭੁਗਤਾਨ ਕੀਤਾ ਜਾ ਸਕਦਾ ਹੈ| ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਦੀ ਸਥਿਤੀ ਬਾਰੇ ਆਨਲਾਈਨ ਚੈਕ ਕੀਤਾ ਜਾ ਸਕੇਗਾ| ਇਸ ਨਾਲ ਅਰਜ਼ੀ ਦੇਣ ਵਾਲਿਆਂ ਨੂੰ ਯਾਤਰਾ ਦੀਆਂ ਤਿਆਰੀਆਂ ਪੂਰੀਆਂ ਕਰਨ ਵਿੱਚ ਸਹੂਲਤ ਮਿਲੇਗੀ|
ਜ਼ਿਕਰਯੋਗ ਹੈ ਕਿ ਘੁੰਮਣ ਜਾਣ ਦੇ ਤੌਰ ਤੇ ਆਸਟ੍ਰੇਲੀਆ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ| ਭਾਰਤ ਵਿੱਚ ਆਸਟ੍ਰੇਲੀਆ ਲਈ ਵੀਜ਼ਾ ਮੰਗ ਵਿੱਚ ਬਹੁਤ ਤੇਜ਼ੀ ਆਈ ਹੈ| ਪਿਛਲੇ ਸਾਲ ਜੁਲਾਈ ਤੋਂ ਇਸ ਸਾਲ ਮਾਰਚ ਵਿਚਕਾਰ 2,65,000 ਤੋਂ ਜ਼ਿਆਦਾ ਭਾਰਤੀ ਆਸਟ੍ਰੇਲੀਆ ਗਏ, ਜੋ ਕਿ ਪਹਿਲਾਂ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹਨ|

Leave a Reply

Your email address will not be published. Required fields are marked *