ਆਸਟ੍ਰੇਲੀਆ ਦੇ ਉਪਰੀ ਸਦਨ ਵਲੋਂ ਸਮਲਿੰਗੀ ਵਿਆਹ ਬਿੱਲ ਨੂੰ ਮੰਜੂਰੀ, ਸੰਸਦ ਮੈਂਬਰਾਂ ਨੇ ਇਕ-ਦੂਜੇ ਨੂੰ ਦਿੱਤੀ ਵਧਾਈ

ਸਿਡਨੀ, 29 ਨਵੰਬਰ (ਸ.ਬ.) ਆਸਟ੍ਰੇਲੀਆ ਦੇ ਉਪਰੀ ਸਦਨ ਸੈਨੇਟ ਨੇ ਸਮਲਿੰਗੀ ਵਿਆਹ ਦੇ ਬਿੱਲ ਨੂੰ ਪਾਸ ਕਰ ਦਿੱਤਾ ਹੈ| ਬਿੱਲ ਦੇ ਪਾਸ ਹੋਣ ਤੋਂ ਬਾਅਦ ਸਦਨ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸੰਸਦ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਇਕ-ਦੂਜੇ ਨੂੰ ਗਲੇ ਲਾ ਕੇ ਕੀਤਾ| ਲਿਬਰਲ ਸੈਨੇਟਰ ਡੀਨ ਸਮਿੱਥ ਵਲੋਂ ਪ੍ਰਸਤਾਵਤ ਬਿੱਲ ਦੇ ਪੱਖ ਵਿੱਚ 12 ਦੇ ਮੁਕਾਬਲੇ 42 ਵੋਟਾਂ ਨਾਲ ਬਿੱਲ ਪਾਸ ਕੀਤਾ ਗਿਆ| ਸੈਨੇਟਰ ਸਮਿੱਥ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸਾਡੇ ਦੇਸ਼ ਨੇ ਖੁਦ ਨੂੰ ਪਿਆਰ ਕਰਨ ਦੀ ਪੇਸ਼ਕਸ਼ ਕੀਤੀ ਹੈ|
ਜ਼ਿਆਦਾਤਰ ਸੰਸਦ ਮੈਂਬਰਾਂ ਵਲੋਂ ਆਸਟ੍ਰੇਲੀਆਈ ਨਾਗਰਿਕਾਂ ਦੀ ਇੱਛਾ ਦਾ ਸਨਮਾਨ ਕਰਨ ਤੇ ਸਹਿਮਤੀ ਜਿਤਾਉਂਦੇ ਹੋਏ ਉਮੀਦ ਹੈ ਕਿ ਇਹ ਬਿੱਲ ਕ੍ਰਿਸਮਿਸ ਤੋਂ ਪਹਿਲਾਂ ਸਦਨ ਦੇ ਹੇਠਲੇ ਸਦਨ ਵਿੱਚ ਵੀ ਆਸਾਨੀ ਨਾਲ ਪਾਸ ਹੋ ਜਾਵੇਗਾ| ਆਸਟ੍ਰੇਲੀਆਈ ਨਾਗਰਿਕਾਂ ਨੇ ਹਾਲ ਹੀ ਵਿੱਚ ਦੇਸ਼ ਵਿਚ ਡਾਕ ਜ਼ਰੀਏ ਹੋਈ ਵੋਟਿੰਗ ਵਿਚ ਸਮਲਿੰਗੀ ਵਿਆਹ ਦੇ ਸਮਰਥਨ ਵਿੱਚ ਵੋਟਿੰਗ ਕੀਤੀ ਸੀ|
ਆਸਟ੍ਰੇਲੀਆ ਦੀ ਸਮਲਿੰਗੀ ਨੇਤਾ ਅਤੇ ਲੇਬਰ ਪਾਰਟੀ ਦੀ ਮੈਂਬਰ ਪੈਨੀ ਵੋਂਗ ਨੇ ਕਿਹਾ ਕਿ ਅਸੀਂ ਸਨਮਾਨ, ਜਸ਼ਨ ਦਾ ਹਿੱਸਾ ਹਾਂ ਅਤੇ ਅਸੀਂ ਉਸ ਦਿਨ ਦਾ ਹਿੱਸਾ ਹਾਂ ਜਦੋਂ ਸੈਨੇਟ ਨੇ ਸਾਡੇ ਸਮਲਿੰਗੀ ਭਾਈਚਾਰੇ ਦੀ ਮਨਜ਼ੂਰੀ ਦਾ ਐਲਾਨ ਕੀਤਾ ਹੈ| ਪੈਨੀ ਨੇ ਕਿਹਾ, ”ਇਹ ਬਿੱਲ ਕਹਿੰਦਾ ਹੈ ਕਿ ਤੁਸੀਂ ਜੋ ਹੋ, ਤੁਹਾਨੂੰ ਉਸੇ ਰੂਪ ਵਿਚ ਆਸਟ੍ਰੇਲੀਆਈ ਨਾਗਰਿਕਾਂ, ਇਸ ਸੰਸਦ, ਇਸ ਦੇਸ਼ ਨੇ ਸਵੀਕਾਰ ਕੀਤਾ ਹੈ| ਤੁਹਾਡਾ ਪਿਆਰ ਕਿਸੇ ਤੋਂ ਘੱਟ ਨਹੀਂ ਹੈ|

Leave a Reply

Your email address will not be published. Required fields are marked *