ਆਸਟ੍ਰੇਲੀਆ ਦੇ ਖਿਡਾਰੀ ਨੇ ਬਣਾਈ ਅਸ਼ਵਿਨ ਲਈ ਵਿਸ਼ੇਸ਼ ਯੋਜਨਾ

ਨਵੀਂ ਦਿੱਲੀ, 16 ਫਰਵਰੀ (ਸ.ਬ.) ਆਸਟਰੇਲੀਆ ਡੇਵਿਡ ਵਾਰਨਰ ਤੇ ਨਾ ਸਿਰਫ ਚੰਗੀ ਸ਼ੁਰੂਆਤ ਦੇ ਲਈ ਨਿਰਭਰ ਹੈ ਬਲਕਿ ਉਹ ਹੀ ਵੀ ਚਾਹੁੰਦਾ ਹੈ ਕਿ ਇਹ ਸਲਾਮੀ   ਬੱਲੇਬਾਜ਼ ਆਪਣੇ ਬੱਲੇ ਨਾਲ ਰਵਿਚੰਦਰਨ ਅਸ਼ਵਿਨ ਨੂੰ ਵੀ ਜਵਾਬ ਦੇਵੇ, ਜਿਸ ਦੇ ਲਈ ਉਨ੍ਹਾਂ ਨੇ ਆਪਣੀ ਰਣਨੀਤੀ ਵੀ ਤਿਆਰ ਕਰ ਲਈ ਹੈ|
ਵਾਰਨਰ ਨੇ ਕਿਹਾ ਕਿ ਅਸ਼ਵਿਨ ਜਿਹੇ ਖਿਡਾਰੀਆਂ ਦੇ ਲਈ ਮੇਰੇ ਦਿਲ ਵਿੱਚ ਪੂਰਾ ਸਨਮਾਨ ਹੈ| ਉਹ             ਬੱਲੇਬਾਜ਼ ਦੀ ਤਰ੍ਹਾਂ ਸੋਚਦਾ ਹੈ ਅਤੇ ਮੈਨੂੰ ਉਸ ਦੇ ਖਿਲਾਫ ਅਨੁਸ਼ਾਸਿਤ ਹੋ              ਕੇ ਖੇਡਣਾ ਪਵੇਗਾ| ਮੈਂ ਉਸ ਦੇ ਲਈ ਰਣਨੀਤੀ ਬਣਾਈ ਹੈ| ਮੈਨੂੰ ਉਸ ਦੇ ਮਜ਼ਬੂਤ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਉਸ ਦੇ ਖਿਲਾਫ ਬੱਲੇਬਾਜ਼ੀ ਕਰਨੀ ਹੋਵੇਗੀ| ਉਹ ਮੇਰੇ ਲਈ ਪੂਰੀ ਤਰ੍ਹਾਂ ਤਿਆਰ ਹੋਵੇਗਾ ਸਾਨੂੰ ਦੋਵਾਂ ਨੂੰ ਪਰਿਸਥਿਤੀਆਂ ਦਾ ਚੰਗੀ ਤਰ੍ਹਾਂ ਨਾਲ ਅੰਦਾਜ਼ਾ ਲਗਾਉਣਾ ਪਵੇਗਾ| ਇਹ ਸਾਡੇ ਦੋਹਾਂ ਦੇ ਲਈ ਜ਼ਬਰਦਸਤ ਮੁਕਾਬਲਾ ਹੋਵੇਗਾ|
ਭਾਰਤ ਦੇ ਖਿਲਾਫ ਲੜੀ ਵਿੱਚ ਕਪਤਾਨ ਵਿਰਾਟ ਕੋਹਲੀ ਦਾ ਜ਼ਿਕਰ ਹੋਣਾ ਲਾਜ਼ਮੀ ਹੈ ਅਤੇ ਵਾਰਨਰ ਨੇ ਭਾਰਤ ਦੇ ਉਚ ਕੋਟੀ ਦੇ ਬੱਲੇਬਾਜ਼ ਦੀ ਜੰਮ ਕੇ ਤਾਰੀਫ ਕੀਤੀ| ਵਾਰਨਰ ਨੇ ਕਿਹਾ ਕਿ ਵਿਰਾਟ ਕੋਹਲੀ ਸਭ ਤੋਂ ਵਧੀਆ ਫਾਰਮ ਵਿੱਚ ਚਲ ਰਹੇ ਹਨ| ਉਹ ਬੇਹਤਰੀਨ ਖਿਡਾਰੀ ਹਨ| ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆਈ ਛੀਂਟਾਕਸ਼ੀ ਵਿਰਾਟ ਦੇ ਲਈ ਦੋਵੇਂ ਤਰ੍ਹਾਂ ਨਾਲ ਕੰਮ ਕਰ ਸਕਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਦੀ ਪਰਿਸਥਿਤੀਆਂ ਵਿੱਚ ਕਿਵੇਂ ਨਿਪਟਣਾ ਹੈ|

Leave a Reply

Your email address will not be published. Required fields are marked *