ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ, ਦਰਜਨਾਂ ਘਰ ਤਬਾਹ

ਕੈਨਬਰਾ, 19 ਮਾਰਚ (ਸ.ਬ.) ਦੱਖਣੀ-ਪੂਰਬੀ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਦਰਜਨਾਂ ਘਰ ਤਬਾਹ ਹੋ ਗਏ ਹਨ| ਚੰਗੀ ਗੱਲ ਇਹ ਹੈ ਕਿ ਇਸ ਵਿਚ ਕਿਸੇ ਦੇ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ| ਪੇਂਡੂ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਟਜ਼ਮੈਨਜ਼ ਨੇ ਦੱਸਿਆ ਕਿ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ ਤਾਥਰਾ ਵਿਚ ਅੱਗ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ| ਇੱਥੇ 70 ਤੋਂ ਜ਼ਿਆਦਾ ਘਰ ਅਤੇ ਕਾਰੋਬਾਰੀ ਅਦਾਰਿਆਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਜਾਂ ਉਹ ਨਸ਼ਟ ਹੋ ਗਏ ਹਨ| ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਕ੍ਰੇਗ ਲੇਪਸਲੀ ਨੇ ਦੱਸਿਆ ਕਿ ਗੁਆਾਂਢੀ ਰਾਜ ਵਿਕਟੋਰੀਆ ਵਿਚ ਕਈ ਵਾਰੀ ਅੱਗ ਲੱਗਣ ਨਾਲ 18 ਘਰ ਤਬਾਹ ਹੋ ਗਏ| ਹਫਤੇ ਦੇ ਅਖੀਰ ਵਿਚ ਲੱਗੀ ਅੱਗ ਤੇ ਅੱਜ ਕਾਬੂ ਪਾ ਲਿਆ ਗਿਆ ਹੈ|

Leave a Reply

Your email address will not be published. Required fields are marked *