ਆਸਟ੍ਰੇਲੀਆ ਦੇ ਟੀ-20 ਸਹਾਇਕ ਕੋਚ ਬਣੇ ਗਿਲੇਸਪੀ

ਸਿਡਨੀ, 29 ਦਸੰਬਰ (ਸ.ਬ.) ਸਾਬਕਾ ਟੈਸਟ ਤੇਜ਼ ਗੇਂਦਬਾਜ਼ ਜਾਸਨ ਗਿਲੇਸਪੀ ਨੂੰ ਅੱਜ ਸ਼੍ਰੀਲੰਕਾ ਦੇ ਖਿਲਾਫ ਫਰਵਰੀ ਵਿੱਚ ਹੋਣ ਵਾਲੇ ਤਿੰਨ ਟੀ-20 ਮੈਚਾਂ ਦੇ ਲਈ ਆਸਟਰੇਲੀਆਈ ਕ੍ਰਿਕਟ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ| ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਗਿਲੈਸਪੀ ਕੋਚ ਜਸਟਿਨ ਲੈਂਗਰ ਦੇ ਨਾਲ ਮਿਲ ਕੇ ਕੰਮ ਕਰਾਂਗੇ| ਉਹ ਮੁੱਖ ਕੋਚ ਡੇਰੇਨ ਲੀਮੈਨ ਅਤੇ ਸਹਾਇਕ ਕੋਚ ਡੇਵਿਡ ਸੇਕਰ ਦੀ ਜਗ੍ਹਾ ਲੈਣਗੇ ਜੋ ਉਸੇ ਸਮੇਂ ਭਾਰਤ ਦੌਰੇ ਦੇ ਲਈ ਟੈਸਟ ਟੀਮ ਦੇ ਨਾਲ ਹੋਣਗੇ| ਗਿਲੇਸਪੀ ਬਿਗ ਬੈਸ਼ ਲੀਗ ਵਿੱਚ ਐਡੀਲੇਡ ਸਟ੍ਰਾਈਕਰਸ ਦੇ ਕੋਚ ਰਹਿ ਚੁੱਕੇ ਹਨ ਜਦਕਿ ਪੰਜ ਸਾਲ ਇੰਗਲਿਸ਼ ਕਾਊਂਟੀ ਟੀਮ ਯਾਰਕਸ਼ਰ ਦੇ ਵੀ ਕੋਚ ਰਹੇ| ਉਨ੍ਹਾਂ 71 ਟੈਸਟ ਵਿੱਚ 259 ਅਤੇ 97 ਵਨਡੇ ਵਿੱਚ 142 ਵਿਕਟਾਂ ਲਈਆਂ|

Leave a Reply

Your email address will not be published. Required fields are marked *