ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ 9 ਅਪ੍ਰੈਲ ਨੂੰ ਆਉਣਗੇ ਭਾਰਤ ਯਾਤਰਾ ਤੇ

ਕੈਨਬਰਾ, 6 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਹੈ ਕਿ ਉਹ ਭਾਰਤ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਵਪਾਰ ਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਵਿਸ਼ਾਲ ਮੌਕਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਨਗੇ| ਟਰਨਬੁੱਲ ਭਾਰਤ ਦੀ ਚਾਰ ਦਿਨ ਦੀ ਯਾਤਰਾ ਤੇ ਐਤਵਾਰ (9 ਅਪ੍ਰੈਲ) ਨੂੰ ਨਵੀਂ ਦਿੱਲੀ ਪਹੁੰਚ ਰਹੇ ਹਨ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ, ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਸਹਿਯੋਗ ਲਈ ਵਿਸ਼ਾਲ ਮੌਕਿਆਂ ਤੇ ਚਰਚਾ ਕਰਾਂਗੇ| ਸਿਆਸੀ, ਆਰਥਿਕ, ਰਣਨੀਤਿਕ ਹਿੱਤਾਂ ਦੇ ਨਾਲ ਅਸੀਂ ਇਸ ਮੁਲਾਕਾਤ ਦੀ ਵਰਤੋਂ ਦੋਹਾਂ ਰਾਸ਼ਟਰਾਂ ਦੇ ਹਿੱਤ ਲਈ ਸਾਡੇ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਵਿੱਚ ਕਰਾਂਗੇ| ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਹੈ| ਭਾਰਤ ਅਤੇ             ਆਸਟ੍ਰੇਲੀਆ ਵਿਚਾਲੇ 2015-16 ਵਿੱਚ 1900 ਕਰੋੜ ਡਾਲਰ ਤੋਂ ਵੀ ਜ਼ਿਆਦਾ ਦਾ ਵਪਾਰ ਹੋਇਆ| ਟਰਨਬੁੱਲ ਦੇ ਨਾਲ ਉਨ੍ਹਾਂ ਦੇ ਸਿੱਖਿਆ ਅਤੇ ਸਿਖਲਾਈ ਮੰਤਰੀ ਸਿਮੋਨ ਬਰਮਿੰਘਮ ਵੀ ਭਾਰਤ ਆਉਣਗੇ|
ਟਰਨਬੁੱਲ ਨੇ ਭਾਰਤੀ ਭਾਈਚਾਰੇ ਦਾ ਜ਼ਿਕਰ ਵੀ ਕੀਤਾ, ਜਿਹੜਾ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਸਮਾਜ ਦੇ ਤਾਣੇ-ਬਾਣੇ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ| ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਅਹਿਮ ਪੁਲ ਉਪਲੱਬਧ ਕਰਾਉਂਦਾ ਹੈ ਅਤੇ ਇਸ ਯਾਤਰਾ ਤੋਂ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਭਾਰਤ ਅਤੇ     ਆਸਟ੍ਰੇਲੀਆ ਵਿਚਾਲੇ ਸੰਬੰਧ ਮਜਬੂਤ ਬਣਨ| ਮੋਦੀ ਨੇ ਬੀਤੇ ਸਾਲ ਚੀਨ ਵਿੱਚ ਜੀ-20 ਸ਼ਿਖਰ ਸੰਮੇਲਨ ਦੌਰਾਨ ਟਰਨਬੁੱਲ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ| ਟਰਨਬੁੱਲ 15 ਦਸੰਬਰ, 2015 ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਸਨ|

Leave a Reply

Your email address will not be published. Required fields are marked *