ਆਸਟ੍ਰੇਲੀਆ ਦੇ ਰਾਕਹੈਂਪਟਨ ਸ਼ਹਿਰ ਵਿੱਚ ਆਇਆ ਭਿਆਨਕ ਹੜ੍ਹ, ਸੈਂਕੜੇ ਘਰ ਆਏ ਲਪੇਟ ਵਿੱਚ

ਰਾਕਹੈਂਪਟਨ, 6 ਅਪ੍ਰੈਲ (ਸ.ਬ.) ਆਸਟ੍ਰੇਲੀਆ ਦੇ ਰਾਕਹੈਂਪਟਨ ਸ਼ਹਿਰ ਵਿੱਚ ਆਏ ਭਿਆਨਕ ਹੜ੍ਹ ਨੇ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਨਜ਼ਦੀਕੀ ਦਰਿਆ ਫਿੱਟਜ਼ਰੋਏ ਵਿੱਚ ਪਾਣੀ ਦਾ ਪੱਧਰ 8.75 ਮੀਟਰ (29 ਫੁੱਟ) ਤੇ ਪਹੁੰਚ ਗਿਆ ਹੈ ਅਤੇ ਪਾਣੀ ਨੇ ਹੌਲੀ-ਹੌਲੀ ਅੱਗੇ ਵਧਦਿਆਂ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਹੜ੍ਹ ਕਾਰਨ ਸ਼ਹਿਰ ਵਿੱਚ ਅਗਲੇ ਇੱਕ ਦਿਨ ਤੱਕ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ| ਜਿਕਰਯੋਗ ਹੈ ਕਿ ਬੀਤੇ ਹਫ਼ਤੇ      ਆਸਟ੍ਰੇਲੀਆ ਵਿੱਚ ਚੱਕਰਵਾਤੀ ਤੂਫਾਨ ‘ਡੇਬੀ’ ਨੇ ਦਸਤਕ ਦਿੱਤੀ ਸੀ, ਜਿਸ ਕਾਰਨ ਦੇਸ਼ ਦੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਸੂਬਿਆਂ ਵਿੱਚ ਭਾਰੀ ਮੀਂਹ ਅਤੇ ਤੂਫਾਨ ਆਇਆ ਸੀ| ‘ਡੇਬੀ’ ਕਾਰਨ ਜਿੱਥੇ ਕਈ ਸ਼ਹਿਰਾਂ ਵਿੱਚ ਹੜ੍ਹ ਆਇਆ ਸੀ, ਉੱਥੇ ਹੀ ਇਸ ਕਾਰਨ ਆਸਟ੍ਰੇਲੀਆ ਵਿੱਚ ਇੱਕ ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ| ਰਾਕਹੈਂਪਟਨ ਵਿੱਚ ਕੁੱਲ 217 ਮਕਾਨ ਹੜ੍ਹ ਦੀ ਲਪੇਟ ਵਿੱਚ ਆ ਚੁੱਕੇ ਹਨ| ਸ਼ਹਿਰ ਵਿੱਚ ਆਰਜ਼ੀ ਬੰਨ੍ਹ ਬਣਾਏ ਜਾਣ ਦੇ ਬਾਵਜੂਦ ਵੀ ਹੜ੍ਹ ਦੇ ਪਾਣੀ ਨੇ ਕਈ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਸ ਦੇ ਚੱਲਦਿਆਂ ਕਈ ਸੜਕਾਂ ਤੇ ਪ੍ਰਮੁੱਖ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ| ਹੜ੍ਹ ਦੇ ਖ਼ਤਰੇ ਕਾਰਨ ਪ੍ਰਸ਼ਾਸਨ ਨੇ ਪਹਿਲਾਂ ਹੀ ਪੂਰੇ ਸ਼ਹਿਰ ਨੂੰ ਖ਼ਾਲੀ ਕਰਾ ਲਿਆ ਸੀ|

Leave a Reply

Your email address will not be published. Required fields are marked *