ਆਸਟ੍ਰੇਲੀਆ ਦੇ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਸੁਜੈਨ

ਕੈਨਬਰਾ, 31 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਹਾਈ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਦੇ ਰੂਪ ਵਿੱਚ ਸੁਜੈਨ ਕੇਫੇਲ ਨੇ ਕੈਨਬਰਾ ਵਿੱਚ ਸਹੁੰ ਚੁੱਕੀ| ਸੁਜੈਨ ਨੇ ਰਾਬਰਟ ਫਰੈਂਚ ਦੀ ਥਾਂ ਲਈ ਹੈ| ਆਸਟ੍ਰੇਲੀਆ ਦੇ ਹਾਈ ਕੋਰਟ ਦੇ 113 ਸਾਲ ਪੁਰਾਣੇ ਇਤਿਹਾਸ ਵਿੱਚ ਸੁਜੈਨ ਪਹਿਲੀ ਔਰਤ ਹੈ, ਜਿਸ ਨੇ ਇਹ ਅਹੁਦਾ ਗ੍ਰਹਿਣ ਕੀਤਾ ਹੈ| ਕੇਫੇਲ ਨੇ ਸਹੁੰ ਚੁੱਕਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਆਪਣੀ ਨਿਯੁਕਤੀ ਨੂੰ ਕਾਨੂੰਨੀ ਖੇਤਰ ਵਿੱਚ ਔਰਤਾਂ ਲਈ ਬਹੁਤ ਵੱਡੀ ਉਪਲੱਬਧੀ ਦੱਸਿਆ| ਕੇਫੇਲ ਨੇ ਕਿਹਾ, ”ਇਸ ਅਦਾਲਤ ਵਿੱਚ ਵਧੇਰੇ ਔਰਤਾਂ ਦੀ ਨਿਯੁਕਤੀ ਨਾਲ ਇਹ ਸੰਦੇਸ਼ ਜਾਵੇਗਾ ਕਿ ਹੁਣ ਔਰਤਾਂ ਕੋਲ ਵੀ ਇਸ ਅਦਾਲਤ ਵਿੱਚ ਜੱਜ ਬਣਨ ਦੀਆਂ ਜ਼ਰੂਰੀ ਕਾਨੂੰਨੀ ਸਮਰੱਥਾਵਾਂ, ਅਨੁਭਵ ਅਤੇ ਯੋਗਤਾਵਾਂ ਹਨ|” ਕੇਫੇਲ ਨੂੰ        ਆਸਟ੍ਰੇਲੀਆ ਦੇ ਅਟਾਰਨੀ ਜਨਰਲ ਜਾਰਜ ਬ੍ਰਾਂਡਿਸ ਨੇ ਅਹੁਦੇ ਦੀ ਸਹੁੰ ਚੁਕਾਈ|
ਉਨ੍ਹਾਂ ਕਿਹਾ ਕਿ ਕੇਫੇਲ ਦੀ ਕਹਾਣੀ ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ|

Leave a Reply

Your email address will not be published. Required fields are marked *