ਆਸਟ੍ਰੇਲੀਆ ਦੌਰੇ ਤੇ ਆਏ ਪ੍ਰਿੰਸ ਹੈਰੀ ਨੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਸਿਡਨੀ, 7 ਜੂਨ (ਸ.ਬ.) ਬ੍ਰਿਟੇਨ ਦੇ ਪ੍ਰਿੰਸ ਹੈਰੀ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਹਨ| ਹੈਰੀ ਨੇ ਲੰਡਨ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ| ਇਸ ਹਮਲੇ ਵਿੱਚ 2 ਆਸਟ੍ਰੇਲੀਆਈ ਨਾਗਰਿਕ ਵੀ ਮਾਰੇ ਗਏ ਸਨ| ਹੈਰੀ ਇੱਥੇ ‘ਇਨਵੀਕਟਸ ਗੇਮਜ਼’ 2018 ਦੇ ਪ੍ਰਮੋਸ਼ਨ ਲਈ ਸਿਡਨੀ ਵਿੱਚ ਹਨ| ਇਸ ਗੇਮਜ਼ ਦਾ ਆਯੋਜਨ ਸਿਡਨੀ ਵਿੱਚ ਹੀ ਕੀਤਾ ਜਾਵੇਗਾ| ਉਨ੍ਹਾਂ ਨੇ ਦੁਨੀਆ ਨੂੰ ‘ਇਨਵੀਕਟਸ ਗੇਮਜ਼’ ਤੋਂ ਸ਼ਕਤੀ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ| ਖੇਡ ਦਾ ਇਹ ਨਵਾਂ ਰੂਪ ਹਥਿਆਬੰਦ ਫੋਰਸ ਦੇ ਜ਼ਖਮੀ ਅਤੇ ਬਿਮਾਰ ਜਵਾਨਾਂ ਲਈ ਹੈ ਅਤੇ ਇਸ ਦੀ ਸ਼ੁਰੂਆਤ ਪ੍ਰਿੰਸ ਹੈਰੀ ਨੇ ਹੀ ਕੀਤੀ ਹੈ|
ਉਨ੍ਹਾਂ ਕਿਹਾ ਕਿ ਮੈਂ ਸ਼ਨੀਵਾਰ ਨੂੰ ਲੰਡਨ ਬ੍ਰਿਜ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਹੀ ਇਸ ਦੀ ਸ਼ੁਰੂਆਤ ਕਰਨਾ ਚਹਾਂਗਾ| ਇਸ ਹਮਲੇ ਵਿਚ 2 ਆਸਟ੍ਰੇਲੀਆਈ ਨਾਗਰਿਕ ਵੀ ਮਾਰੇ ਗਏ ਹਨ| ਪ੍ਰਿੰਸ ਹੈਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਆਸਟ੍ਰੇਲੀਆਈ ਲੋਕ ਲੰਡਨ ਦੇ ਤਾਨੇ-ਬਾਨੇ ਦਾ ਹਿੱਸਾ ਹਨ| ਸਾਡੀ ਹਮਦਰਦੀ ਪੀੜਤਾਂ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ| ਉਨ੍ਹਾਂ ਕਿਹਾ ਕਿ ਇਹ ਖੇਡ ਲੋਕਾਂ ਨੂੰ ਇਕਜੁੱਟ ਕਰ ਸਕਦੀ ਹੈ ਅਤੇ ਜ਼ਖ਼ਮ ਤੋਂ ਉਭਰ ਰਹੇ ਲੋਕਾਂ ਨੂੰ ਇਕ ਉਦੇਸ਼ ਦਿਖਾ ਸਕਦੀ ਹੈ|

Leave a Reply

Your email address will not be published. Required fields are marked *