ਆਸਟ੍ਰੇਲੀਆ ਨੇ ਅੱਤਵਾਦ ਵਿਰੋਧੀ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ

ਸਿਡਨੀ, 18 ਜੁਲਾਈ (ਸ.ਬ.) ਆਸਟ੍ਰੇਲੀਆ ਨੇ ਘਰੇਲੂ ਖੁਫੀਆ  ਸੇਵਾ, ਸਰਹੱਦ ਸੁਰੱਖਿਆ ਫੋਰਸ ਅਤੇ ਰਾਸ਼ਟਰੀ ਪੁਲੀਸ ਸਮੇਤ ਆਪਣੀਆਂ ਸੁਰੱਖਿਆ ਏਜੰਸੀਆਂ ਨੂੰ ਮਿਲਾ ਕੇ ਅੱਤਵਾਦ ਵਿਰੋਧੀ ਇਕ ਵਿਸ਼ੇਸ਼ ਮੰਤਰਾਲੇ ਦਾ ਗਠਨ ਕੀਤਾ ਹੈ| ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਇਹ ਜਾਣਕਾਰੀ ਦਿੱਤੀ| ਟਰਨਬੁੱਲ ਨੇ ਅੱਤਵਾਦ ਨਾਲ ਨਜਿੱਠਣ ਲਈ ਇਸ ਵਿਸ਼ੇਸ਼ ਮੰਤਰਾਲੇ ਨੂੰ ਇਕ ‘ਇਤਿਹਾਸਕ ਬਦਲਾਅ’ ਕਰਾਰ ਦਿੱਤਾ|
ਗ੍ਰਹਿ ਮਾਮਲਿਆਂ ਦੇ ਇਸ ਨਵੇਂ ਮੰਤਰਾਲੇ ਦਾ ਸੰਚਾਲਨ ਇਮੀਗ੍ਰੇਸ਼ਨ ਮੰਤਰੀ ਪੀਟਰ ਵਲੋਂ ਕੀਤਾ ਜਾਵੇਗਾ| ਇਸ ਗ੍ਰਹਿ ਮੰਤਰਾਲੇ ਦਾ ਗਠਨ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੀ ਤਰਜ਼ ਤੇ ਕੀਤਾ ਗਿਆ ਹੈ| ਕੈਨਬਰਾ ਵਿਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਮੈਂ  ਆਸਟ੍ਰੇਲੀਆ ਦੀ ਰਾਸ਼ਟਰੀ ਖੁਫੀਆ ਸੇਵਾ ਅਤੇ ਘਰੇਲੂ ਸੁਰੱਖਿਆ ਪ੍ਰਬੰਧਾਂ ਵਿਚ ਸਭ ਤੋਂ ਅਹਿਮ ਸੁਧਾਰਾਂ ਅਤੇ ਉਨ੍ਹਾਂ ਦੇ ਨਿਰੀਖਣ ਦੀ ਘੋਸ਼ਣਾ ਕਰ ਰਿਹਾ ਹਾਂ| ਉਨ੍ਹਾਂ ਨੇ ਕਿਹਾ ਅਸੀਂ ਆਪਣੇ ਖੁਫੀਆ ਤੰਤਰ ਅਤੇ ਰਾਸ਼ਟਰੀ ਸੁਰੱਖਿਆ ਦੇ ਸਰਵਉਚ ਤੱਤਾਂ ਨੂੰ ਅਪਣਾ ਰਹੇ ਹਾਂ ਅਤੇ ਉਨ੍ਹਾਂ ਨੂੰ ਬਿਹਤਰ ਬਣਾ ਰਹੇ ਹਾਂ| ਜਿਵੇਂ ਕਿ ਅੱਤਵਾਦੀ ਆਪਣੇ ਤਰੀਕੇ ਵਿਕਸਿਤ ਕਰ ਰਹੇ ਹਨ, ਉਂਝ ਹੀ ਸਾਨੂੰ ਆਪਣੀ ਪ੍ਰਤੀਕਿਰਿਆਵਾਂ ਦਾ ਵਿਕਾਸ ਕਰਨਾ ਹੋਵੇਗਾ|

Leave a Reply

Your email address will not be published. Required fields are marked *