ਆਸਟ੍ਰੇਲੀਆ ਨੇ ਇਸਲਾਮਿਕ ਸਟੇਟ ਸਮਰਥਕਾਂ ਤੋਂ ਖੋਹੀ ਨਾਗਰਿਕਤਾ

ਸਿਡਨੀ, 9 ਅਗਸਤ (ਸ.ਬ.) ਆਸਟ੍ਰੇਲੀਆਈ ਸਰਕਾਰ ਨੇ ਅੱਜ ਦੱਸਿਆ ਕਿ ਇਸਲਾਮਿਕ ਸਟੇਟ (ਆਈ ਐਸ ਆਈ ਐਸ) ਸਮੂਹ ਨਾਲ ਨੇੜਤਾ ਰੱਖਣ ਕਾਰਨ ਪਹਿਲਾਂ ਤੋਂ ਹੀ ਦੋਹਰੀ ਨਾਗਰਿਕਤਾ ਪ੍ਰਾਪਤ 5 ਨਾਗਰਿਕਾਂ ਤੋਂ ਆਸਟ੍ਰੇਲੀਆ ਦੀ ਨਾਗਰਿਕਤਾ ਖੋਹ ਲਈ ਗਈ ਹੈ| ਗ੍ਰਹਿ ਮੰਤਰੀ ਪੀਟਰ ਡੁਟੋਨ ਨੇ ਦੱਸਿਆ ਕਿ ਸਾਲ 2015 ਵਿਚ ਕਾਨੂੰਨ ਬਦਲਣ ਦੇ ਬਾਅਦ ਤੋਂ ਹੁਣ ਤੱਕ 6 ਵਿਅਕਤੀਆਂ ਨੇ ਆਪਣੀ ਆਸਟ੍ਰੇਲੀਆਈ ਨਾਗਰਿਕਤਾ ਗਵਾ ਦਿੱਤੀ ਹੈ| ਇਹ ਕਾਨੂੰਨ ਆਸਟ੍ਰੇਲੀਆ ਪ੍ਰਤੀ ਵਫਾਦਾਰੀ ਰੱਖਣ ਦੇ ਉਲਟ ਕੋਈ ਵੀ ਕੰਮ ਕਰਨ ਵਾਲੇ ਦੋਹਰੀ ਨਾਗਰਿਕਤਾ ਪ੍ਰਾਪਤ ਲੋਕਾਂ ਤੋਂ ਨਾਗਰਿਕਤਾ ਦਾ ਅਧਿਕਾਰ ਵਾਪਸ ਲੈਣ ਦਾ ਪ੍ਰਬੰਧ ਕਰਦਾ ਹੈ| ਡੁਟੋਨ ਨੇ ਇਕ ਬਿਆਨ ਵਿਚ ਦੱਸਿਆ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਦੇਸ਼ ਤੋਂ ਦੂਰ ਇਸਲਾਮਿਕ ਸਟੇਟ ਦੇ ਨਾਲ ਨੇੜਤਾ ਰੱਖਣ ਵਾਲੇ 5 ਹੋਰ ਲੋਕਾਂ ਤੋਂ ਆਸਟ੍ਰੇਲੀਆ ਦੀ ਨਾਗਰਿਕਤਾ ਖੋਹ ਲਈ ਗਈ ਹੈ|
ਡੁਟੋਨ ਨੇ ਨਾਗਰਿਕਤਾ ਵਾਪਸ ਲਏ ਗਏ 5 ਵਿਅਕਤੀਆਂ ਦੀ ਪਛਾਣ ਨਹੀਂ ਦੱਸੀ| ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਨ੍ਹਾਂ ਵਿਚ 3 ਪੁਰਸ਼ ਅਤੇ 2 ਔਰਤਾਂ ਹਨ, ਜੋ ਇਸਲਾਮਿਕ ਸਟੇਟ ਸਮੂਹ ਦੇ ਲੜਕਿਆਂ ਨਾਲ ਸ਼ਾਮਲ ਹੋਣ ਲਈ ਸੀਰੀਆ ਅਤੇ ਇਰਾਕ ਗਏ ਸਨ|

Leave a Reply

Your email address will not be published. Required fields are marked *