ਆਸਟ੍ਰੇਲੀਆ : ਬੇਕਾਬੂ ਕਾਰ ਕਾਰਨ ਤੜਕਸਾਰ ਘਰ ਵਿੱਚ ਪੈ ਗਿਆ ਭੜਥੂ, ਨੌਜਵਾਨ ਜ਼ਖਮੀ

ਪਰਥ, 13 ਅਗਸਤ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ| ਦਰਅਸਲ ਬੇਕਾਬੂ ਕਾਰ ਨੇ ਘਰ ਦੀ ਕੰਧ ਨੂੰ ਤੋੜ ਦਿੱਤਾ, ਜਿਸ ਕਾਰਨ ਘਰ ਅੰਦਰ ਸੁੱਤਾ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ| ਮੌਕੇ ਉਤੇ ਪੁਹੰਚੀ ਪੁਲੀਸ ਮੁਤਾਬਕ ਕਾਰ ਨੂੰ ਮਹਿਲਾ ਡਰਾਈਵ ਕਰ ਰਹੀ ਸੀ| ਪੁਲੀਸ ਮੁਤਾਬਕ ਜਿਸ ਸਮੇਂ ਕਾਰ ਹਾਦਸੇ ਦੀ ਸ਼ਿਕਾਰ ਹੋਈ, ਉਸ ਸਮੇਂ ਘਰ ਅੰਦਰ 23 ਸਾਲਾ ਨੌਜਵਾਨ ਸੌਂ ਰਿਹਾ ਸੀ| ਇਸ ਘਟਨਾ ਵਿੱਚ ਨੌਜਵਾਨ ਦੇ ਸਿਰ ਅਤੇ ਲੱਤਾਂ ਜ਼ਖਮੀਆਂ ਹੋ ਗਈਆਂ| ਘਰ ਅੰਦਰ 3 ਹੋਰ ਲੋਕ ਸੁੱਤੇ ਹੋਏ ਸਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਤੇਜ਼ ਆਵਾਜ਼ ਸੁਣੀ ਜਦੋਂ ਦੇਖਿਆ ਤਾਂ ਘਰ ਦੀ ਕੰਧ ਟੁੱਟੀ ਹੋਈ ਸੀ| ਪੁਲੀਸ ਨੇ ਕਿਹਾ ਕਿ ਮਹਿਲਾ ਡਰਾਈਵਰ ਅਧਿਕਾਰੀਆਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੀ ਸੀ|
ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕਸਾਰ 2.30 ਵਜੇ ਵਾਪਰੀ| ਇਕ ਗਵਾਹ ਨੇ ਦੱਸਿਆ ਕਿ ਉਸ ਨੇ ਵਿਕਟੋਰੀਆ ਪਾਰਕ ਦੇ ਸ਼ਾਪਟਾਨ ਰੋਡ ਨੇੜੇ ਆਵਾਜਾਈ ਵਿਚਕਾਰ ਇਕ ਸਫੈਦ ਰੰਗ ਦੀ ਕਾਰ ਬਹੁਤ ਤੇਜ਼ ਰਫਤਾਰ ਵਿੱਚ ਦੌੜਦੀ ਦੇਖੀ|
ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੀ ਰਫਤਾਰ ਬਹੁਤ ਤੇਜ਼ ਹੋਣ ਕਾਰਨ ਬੇਕਾਬੂ ਹੋ ਗਈ ਅਤੇ ਇਕ ਘਰ ਦੀ ਕੰਧ ਵਿੱਚ ਜਾ ਵੱਜੀ| ਪੁਲੀਸ ਨੇ ਘਟਨਾ ਮਗਰੋਂ 23 ਸਾਲਾ ਮਹਿਲਾ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਅਤੇ ਉਸ ਤੇ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲਾਏ ਹਨ| ਮਹਿਲਾ ਨੂੰ ਮਹੀਨੇ ਦੇ ਅਖੀਰ ਵਿੱਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *