ਆਸਟ੍ਰੇਲੀਆ : ਬੇਕਾਬੂ ਕਾਰ ਹੋਈ ਹਾਦਸਾਗ੍ਰਸਤ, 2 ਗੰਭੀਰ ਜ਼ਖਮੀ

ਸਿਡਨੀ, 30 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਅੱਜ ਸਵੇਰੇ ਭਿਆਨਕ ਹਾਦਸਾ ਵਾਪਰਿਆ| ਇੱਥੇ ਇਕ ਤੇਜ਼ ਗਤੀ ਨਾਲ ਆ ਰਹੀ ਕਾਰ ਬੇਕਾਬੂ ਹੋ ਕੇ ਪਲਟ ਗਈ| ਕਾਰ ਵਿਚ 5 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚੋਂ 14 ਅਤੇ 16 ਸਾਲ ਦੇ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ|
ਸ਼ੁਰੂਆਤੀ ਜਾਣਕਾਰੀ ਮੁਤਾਬਕ ਕਾਰ ਨੂੰ ਚਲਾ ਰਿਹਾ 16 ਸਾਲਾ ਡਰਾਈਵਰ ਦਾ ਟੈਮਬੋਰਿਨ ਪਹਾੜੀ ਤੇ ਬੀਕਨ ਰੋਡ ਤੇ ਪੂਰਬ ਵੱਲ ਜਾਂਦੇ ਹੋਏ ਕਾਰ ਤੇ ਕੰਟਰੋਲ ਨਾ ਰਿਹਾ ਅਤੇ ਇਹ ਕੁਝ ਡੱਬਿਆਂ ਨਾਲ ਟਕਰਾਉਣ ਮਗਰੋਂ ਮਾਊਂਟ ਟੈਮਬੋਰਿਨ ਵਿਚ 50 ਮੀਟਰ ਤੱਕ ਪਲਟਦੀ ਗਈ| ਹਾਦਸੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਬੁਲਾਇਆ ਗਿਆ| ਮੌਕੇ ਤੇ ਪੁਹੰਚੇ ਅਧਿਕਾਰੀਆਂ ਨੇ ਦੇਖਿਆ ਕਿ ਦੋ ਲੜਕੇ ਬੁਰੇ ਤਰੀਕੇ ਨਾਲ ਕਾਰ ਦੇ ਹੇਠਾਂ ਫਸ ਗਏ ਸਨ ਅਤੇ ਜ਼ਖਮੀ ਹੋ ਗਏ ਸਨ|
ਦੋਹਾਂ ਲੜਕਿਆਂ ਨੂੰ ਬਾਹਰ ਕੱਢਣ ਵਿਚ ਉਨ੍ਹਾਂ ਨੂੰ 15 ਮਿੰਟ ਦਾ ਸਮਾਂ ਲੱਗਾ| ਬੁਰੀ ਤਰ੍ਹਾਂ ਜ਼ਖਮੀ ਹੋਏ ਲੜਕਿਆਂ ਨੂੰ ਏਅਰ ਐਂਬੂਲੈਂਸ ਜ਼ਰੀਏ ਬ੍ਰਿਸਬੇਨ ਹਸਪਤਾਲ ਲਿਜਾਇਆ ਗਿਆ| ਡਾਕਟਰਾਂ ਮੁਤਾਬਕ 14 ਸਾਲਾ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਦਕਿ 16 ਸਾਲ ਨੌਜਵਾਨ ਸਿਰ ਵਿਚ ਸੱਟ ਲੱਗਣ ਕਾਰਨ ਕੋਮਾ ਵਿਚ ਹੈ| ਪੁਲੀਸ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ| ਹਾਦਸੇ ਮਗਰੋਂ ਸੜਕ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *