ਆਸਟ੍ਰੇਲੀਆ ਭੇਜਣ ਦੇ ਨਾਮ ਤੇ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਅਦਾਲਤ ਤੋਂ ਇਨਸਾਫ ਮਿਲਣ ਦੀ ਉਮੀਦ ਬੱਝੀ :  ਬੀਬੀ ਰਾਮੂੰਵਾਲੀਆ

ਚੰਡੀਗੜ੍ਹ, 19 ਅਪ੍ਰੈਲ (ਸ.ਬ. ) ਵਿਦੇਸ਼ ਭੇਜਣ ਦੇ ਨਾਮ ਤੇ ਪੰਜਾਬ ਦੇ ਹਜਾਰਾਂ ਹੀ ਨੌਜਵਾਨਾਂ ਨਾਲ ਧੋਖੇ ਹੋ ਰਹੇ ਹਨ| ਪੰਜਾਬ ਵਿਚ ਅਨੇਕਾਂ  ਹੀ ਟਰੈਵਲ ਏਜੰਟ  ਪੰਜਾਬ ਦੇ ਨੌਜਵਾਨਾਂ ਤੋ ਪੈਸੇ ਲੈ ਕਿ ਭੱਜ ਜਾਂਦੇ ਹਨ-  ਇਹ ਵਿਚਾਰ ਸਮਾਜ ਸੇਵੀ ਸੰਸਥਾਂ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ  ਬੀਬੀ ਅਮਨਜੋਤ ਕੋਰ ਰਾਮੂੰਵਾਲੀਆ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾ ਹੀ ਮਿਤੀ 1 ਅਪ੍ਰੈਲ ਨੂੰ ਮਾਨਯੋਗ ਹਾਈਕੋਰਟ ਦੇ ਸੀਨੀਅਰ ਜੱਜ ਸ੍ਰੀ ਏ.ਬੀ ਚੋਧਰੀ  ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਸਨ ਕਿ ਅਜਿਹੇ ਟਰੈਵਲ ਏਜੰਟਾ ਖਿਲਾਫ ਸਖਤ ਤੋ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਵਿਦੇਸ਼  ਭੇਜਣ ਦੇ ਨਾਮ ਤੇ ਹੋ ਰਹੀਆ ਠੱਗੀਆ ਨੂੰ ਰੋਕਿਆ ਜਾ ਸਕੇ| ਉਹਨਾ ਦੱਸਿਆ ਕਿ ਕੁਝ ਦਿਨ ਪਹਿਲਾ ਇੱਕ ਟਰੈਵਲ ਏਜੰਟ  ਸੈਕਟਰ 8 ਚੰਡੀਗੜ੍ਹ ਵਿਚ -ਦਫਤਰ ਖੋਲ ਕਿ ਲੋਕਾ ਨੂੰ ਮਿਲਦਾ ਸੀ| ਉਸ ਨੇ 150 ਤੋ 170  ਦੇ ਕਰੀਬ ਪੰਜਾਬੀਆ ਜਿਨ੍ਹਾ ਵਿਚ ਕੁੱਝ ਹਰਿਆਣਾ ਤੇ ਹਿਮਾਚਲ ਦੇ ਵਿਦਿਆਥੀ ਵੀ ਸ਼ਾਮਲ  ਹਨ| ਉਹਨਾ ਨੂੰੰ ਆਸਟ੍ਰੇਲੀਆ ਭੇਜਣ ਦੇ ਨਾਮ ਤੇ ਕਿਸੇ ਤੋ 3  ਲੱਖ ਤੇ ਕਿਸੇ ਤੋ 9 ਲੱਖ ਰੁਪਏ ਲੈ ਲਏ ਸਨ|
ਬੀਬੀ ਰਾਮੂੰਵਾਲੀਆ ਨੇ ਦਸਿਆ ਕਿ ਉਸ ਏਜੰਟ ਦਾ ਕਹਿਣਾ ਸੀ ਕਿ ਉਹ ਸਾਰਿਆ ਨੂੰ  1 ਸਾਲ ਦੇ ਵਿਚ ਵਿਚ ਆਸਟ੍ਰੇਲੀਆ ਭੇਜ ਦਵੇਗਾ ਪਰ ਹੁਣ ਜਦੋ ਪੈਸੇ ਦਿੱਤਿਆ ਨੂੰ 4-4 ਸਾਲ ਹੋ ਗਏ ਤਾ ਉਸ ਨੇ ਆਪਣਾ ਦਫਤਰ ਬੰਦ ਕੀਤਾ ਤੇ ਫੋਨ ਚੁਕੱਣੇ ਵੀ ਬੰਦ ਕਰ ਦਿੱਤੇ ਉਸ ਦੇ ਦਫਤਰ ਦੇ ਸਟਾਫ ਦੇ ਮੁਲਾਜਮ  ਸਾਰੇ ਹੀ ਵਿਦਿਆਰਥੀਆ ਨਾਲ ਇੱਕ ਐਗਰੀਮੈਟ ਕਰਦੇ ਸਨ ਕਿ ਜੇਕਰ ਉਹ 3 ਮਹੀਨੇ ਵਿਚ ਆਸਟ੍ਰੇਲੀਆ ਨਾ ਗਿਆ ਤਾ ਉਹਨਾ ਦੇ ਪੈਸੇ ਦੁਗਣੇ ਵਾਪਿਸ ਕੀਤੇ ਜਾਣਗੇ| ਜਦੋ ਸਾਰੇ ਵਿਦਿਆਰਥੀਆ ਨੇ ਆਪਣੇ ਪੈਸੇ ਵਾਪਿਸ ਮੰਗਣੇ ਸੁਰੂ ਕੀਤੇ ਤਾ ਉਹਨਾਂ  ਨੇ ਧਮਕੀਆ ਦੇਣੀਆ  ਸ਼ੁਰੂ ਕਰ ਦਿਤੀਆ |  ਇਹ ਟ੍ਰੈਵਲ ਏਜੰਟ ਦਫਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ|
ਇਹਨਾਂ ਵਿਦਿਆਰਥੀਆਂ  ਨੇ ਚੰਡੀਗੜ੍ਹ ਦੇ ਸੈਕਟਰ 8  ਪੁਲੀਸ ਥਾਣੇ ਵਿਚ ਦਰਖਾਸਤ ਦਿੱਤੀ,  ਪੁਲੀਸ ਨੇ 17 ਵਿਦਿਆਰਥਆ ਵਲੋ ਏਜੰਟਾ ਖਿਲਾਫ 420 ਤੇ 120 ਬੀ ਦਾ ਪਰਚਾ ਦਰਜ ਕੀਤਾ  ਪਰ ਉਸ ਟ੍ਰੈਵਲ ਏਜੰਟ ਨੂੰ ਜਮਾਨਤ ਮਿਲ ਗਈ| ਬੀਬੀ ਰਾਮੂੰਵਾਲੀਆ ਨੇ ਦਸਿਆ ਕਿ ਇਹਨਾਂ ਵਿਦਿਆਰਥੀਆਂ ਨੇ ਫਿਰ ਉਹਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ| ਉਹਨਾਂ ਕਿਹਾ ਕਿ ਟ੍ਰੈਵਲ ਏਜੰਟ ਨੇ ਜਮਾਨਤ ਲੈਣ ਵੇਲੇ ਕਿਹਾ ਸੀ ਕਿ ਉਹ 20 ਅਪ੍ਰੈਲ ਤੱਕ ਉਹ ਸਾਰੇ ਵਿਦਿਆਰਥੀਆਂ ਦੇ ਪੈਸੇ ਵਾਪਸ ਦੇ     ਦੇਵੇਗਾ ਪਰ ਕਿਸੇ ਵੀ ਵਿਦਿਆਰਥੀ ਦੇ ਪੈਸੇ ਵਾਪਸ ਨਹੀਂ ਕੀਤੇ ਗਏ| ਉਹਨਾਂ ਕਿਹਾ ਕਿ ਇਸ ਕੇਸ ਦੀ ਭਲਕੇ ਅਦਾਲਤ ਵਿਚ ਪੇਸ਼ੀ ਹੈ| ਉਹਨਾਂ ਕਿਹਾ ਕਿ ਉਹਨਾਂ ਨੂੰ ਅਦਾਲਤ ਤੋਂ ਵਿਦਿਆਰਥੀਆਂ ਨੂੰ ਇਨਸਾਫ ਮਿਲਣ ਦੀ ਉਮੀਦ ਹੈ|
ਬੀਬੀ ਰਾਮੂਵਾਲੀਆ ਦੇ ਨਾਲ ਇਸ ਮੌਕੇ ਵਿਦਿਆਰਥੀ  ਨਵਦੀਪ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ ਹਰਵਿੰਦਰ ਸਿੰਘ, ਰਮਿੰਦਰ ਕੌਰ, ਹਰਪ੍ਰੀਤ ਕੌਰ, ਰਣਜੀਤ ਕੌਰ, ਸਨਦੀਪ ਕੌਰ, ਹਰਜੀਤ ਕੌਰ, ਪਰਮਜੀਤ ਕੌਰ, ਹਰਿੰਦਰ ਕੌਰ, ਸੁੱਖਜੀਤ ਕੌਰ, ਰਵੀ ਕੁਮਾਰ, ਜੈ ਰਾਮ ਸਿੰਘ, ਅਮਰੀਤ ਕੌਰ, ਸਮਾਜ ਸੇਵੀ ਅਰਵਿੰਦਰ ਸਿੰਘ ਭੁੱਲਰ, ਸਕੱਤਰ ਕੁਲਦੀਪ ਸਿੰਘ ਬੈਰੋਪੁਰ, ਇਛਪ੍ਰੀਤ ਸਿੰਘ ਵਿਕੀ ਵੀ ਹਾਜਰ ਸਨ|

Leave a Reply

Your email address will not be published. Required fields are marked *